ਲੁਧਿਆਣਾ, 12 ਦਸੰਬਰ| ਲੁਧਿਆਣਾ ‘ਚ ਹਵਾਲਾਤੀ ਕਾਂਗਰਸ ਨੇਤਾ ਦਾ ਵਿਆਹ ‘ਚ ਭੰਗੜਾ ਪਾਉਣ ਦਾ ਵੀਡੀਓ ਸਾਹਮਣੇ ਆਇਆ ਹੈ। ਸਾਹਨੇਵਾਲ ਦਾ ਲੱਕੀ ਸੰਧੂ ਕਈ ਸੰਗੀਨ ਧਾਰਾਵਾਂ ਵਿੱਚ ਜੇਲ੍ਹ ਵਿੱਚ ਬੰਦ ਹੈ। ਲੱਕੀ ਸੰਧੂ ਨੇ ਜੇਲ੍ਹ ਵਿੱਚ ਬੀਮਾਰੀ ਦਾ ਬਹਾਨਾ ਬਣਾਇਆ। ਉਸ ਦੇ ਬਾਅਦ ਜੇਲ ਪ੍ਰਸ਼ਾਸਕ ਨੇ ਚੰਡੀਗੜ ਪੀਜੀਆਈ ਵਿੱਚ ਚੈਕਅੱਪ ਕਰਾਉਣ ਲਈ ਜ਼ਿਲ੍ਹਾ ਪੁਲਿਸ ਨੂੰ ਸੌੰਪ ਦਿੱਤਾ।
ਜ਼ਿਲ੍ਹਾ ਪੁਲਿਸ ਦੇ ਨਾਲ ਮਿਲੀਭਗਤ ਕਰਕੇ ਲੱਕੀ ਸੰਧੂ ਲੁਧਿਆਣਾ ਦੇ ਰਾਏਕੋਟ ਏਰੀਆ ਵਿੱਚ ਇੱਕ ਵਿਆਹ ਵਿੱਚ ਪਹੁੰਚ ਗਿਆ। ਉਹ ਵਿਆਹ ਵਿਚ ਆਪਣੇ ਭਰਾ ਨਾਲ ਡਾਂਸ ਕਰਦਾ ਨਜ਼ਰ ਆਇਆ। ਇੱਥੇ ਉਸਨੇ ਪੰਜਾਬੀ ਸਿੰਗਰ ਅੰਗਰੇਜ਼ ਅਲੀ ਦੇ ਗਾਣਿਆਂ ‘ਤੇ ਭੰਗੜਾ ਪਾਇਆ ਅਤੇ ਪੈਸੇ ਉਡਾਏ।
ਲੱਕੀ ਸੰਧੂ ‘ਤੇ ਕੇਸ ਦਰਜ ਕਰਨ ਵਾਲੇ ਗੁਰਵੀਰ ਸਿੰਘ ਗਰਚਾ ਨੇ ਵੀਡੀਓ ਮੁੱਖ ਮੰਤਰੀ ਭਵੰਤ ਮਾਨ, ਡੀਜੀਪੀ ਗੌਰਵ ਯਾਦਵ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਭੇਜੀ ਹੈ।
ਗੁਰਵੀਰ ਸਿੰਘ ਨੇ ਕਿਹਾ ਕਿ ਲੱਕੀ ਸੰਧੂ ਖਿਲਾਫ 2 ਕੇਸ ਦਰਜ ਹਨ। ਇੱਕ ਮੋਹਾਲੀ ਵਿੱਚ ਹਨੀਟਰੈਪ ਦਾ ਤਾਂ ਦੂਜਾ ਲੁਧਿਆਣਾ ਦੇ ਮਾਡਲ ਟਾਊਨ ਥਾਣੇ ਵਿੱਚ।
ਸੁਪਰਡੈਂਟ ਬੋਲੇ-ਐਕਸ਼ਨ ਲਈ CP ਨੂੰ ਲਿਖਿਆ
ਜੇਲ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਕਿਹਾ ਕਿ ਲੱਕੀ ਸੰਧੂ ਦੀ ਰੀੜ੍ਹ ਦੀ ਹੱਡੀ ਵਿਚ ਦਿੱਕਤ ਸੀ। ਡਾਕਟਰਾਂ ਦੇ ਕਹਿਣ ਉਤੇ ਉਸ ਨੂੰ ਪੀਜੀਆਈ ਵਿਚ ਭੇਜਿਆ ਗਿਆ ਸੀ। ਉਸਨੂੰ ਯੂਰਿਨ ਅਤੇ ਸ਼ੌਚ ਵਿੱਚ ਵੀ ਦਿੱਕਤ ਆਉਂਦੀ ਸੀ। ਪੀਜੀਆਈ ਤੋਂ ਆਉਣ ਦੇ ਬਾਅਦ ਉਹ ਵਿਆਹ ਵਿੱਚ ਚਲਾ ਗਿਆ। ਇਸ ਮਾਮਲੇ ਵਿੱਚ ਉਨ੍ਹਾਂ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੂੰ ਇੱਕ ਪੱਤਰ ਲਿਖਿਆ ਹੈ।