ਗੁਰਦਾਸਪੁਰ | ਬਟਾਲਾ ਦੇ ਪਿੰਡ ਤਰੀਏਵਾਲ ਦੀ ਪ੍ਰਭਜੋਤ ਕੌਰ ਨੇ 7ਵੇਂ ਮਹੀਨੇ ‘ਚ ਇਕੋ ਵਾਰ 4 ਬੱਚਿਆਂ ਨੂੰ ਜਨਮ ਦਿੱਤਾ। ਜੱਚਾ-ਬੱਚਾ ਸਾਰਿਆਂ ਦੀ ਹਾਲਤ ਠੀਕ ਹੈ। ਹਾਲਾਂਕਿ ਡਲਿਵਰੀ 15 ਅਗਸਤ ਨੂੰ ਹੋਈ ਸੀ।

ਮਾਂ ਨੂੰ 4 ਦਿਨਾਂ ਬਾਅਦ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਪਰ ਪ੍ਰੀਮਿਚਿਓਰ ਹੋਣ ਕਰਕੇ ਬੱਚਿਆਂ ਦਾ ਵਜ਼ਨ ਘੱਟ ਸੀ। ਇਸ ਲਈ ਉਨ੍ਹਾਂ ਨੂੰ ਕਰੀਬ ਇਕ ਮਹੀਨੇ ਤੱਕ ਵੈਂਟੀਲੇਟਰ ‘ਤੇ ਰੱਖਿਆ ਗਿਆ। ਵੀਰਵਾਰ ਨੂੰ ਬੱਚਿਆਂ ਨੂੰ ਵੀ ਘਰ ਭੇਜ ਦਿੱਤਾ ਗਿਆ।

ਬੱਚਿਆਂ ਦੇ ਮਾਹਿਰ ਡਾ. ਗੁਰਖੇਲ ਸਿੰਘ ਨੇ ਕਿਹਾ ਕਿ ਕਿਸੇ ਪ੍ਰਾਈਵੇਟ ਹਸਤਪਾਲ ‘ਚ ਪ੍ਰੀਮਿਚਿਓਰ ਡਲਿਵਰੀ ਤੋਂ ਬਾਅਦ ਬੱਚਿਆਂ ਨੂੰ ਉਨ੍ਹਾਂ ਕੋਲ ਲਿਆਂਦਾ ਗਿਆ ਸੀ। ਅਜਿਹੇ ਬੱਚਿਆਂ ‘ਚ ਪਾਚਨ ਸ਼ਕਤੀ ਨਹੀਂ ਹੁੰਦੀ। ਸਾਹ ਲੈਣ ‘ਚ ਦਿੱਕਤ ਹੁੰਦੀ ਹੈ। ਖੁਰਾਕ ਪਾਈਪ ਨਾਲ ਦੇਣੀ ਪੈਂਦੀ ਹੈ। ਬੱਚੇ ਤਾਪਮਾਨ ਮੇਨਟੇਨ ਨਹੀਂ ਰੱਖ ਪਾਉਂਦੇ, ਇਸ ਲਈ ਕਰੀਬ ਇਕ ਮਹੀਨਾ ਉਨ੍ਹਾਂ ਨੂੰ ਆਪਣੀ ਦੇਖ-ਰੇਖ ‘ਚ ਰੱਖਿਆ ਗਿਆ। ਹੁਣ ਉਹ ਪੂਰੀ ਤਰ੍ਹਾਂ ਠੀਕ ਹਨ।

ਦਰਅਸਲ, ਇਕ ਮਹੀਨਾ ਪਹਿਲਾਂ ਗਰਭਵਤੀ ਔਰਤ ਦੀ ਸਿਹਤ ਇਕਦਮ ਖਰਾਬ ਹੋਣ ਕਾਰਨ ਸਮੇਂ ਤੋਂ ਪਹਿਲਾਂ ਹੀ ਬਟਾਲਾ ਦੇ ਪ੍ਰਾਈਵੇਟ ਹਸਪਤਾਲ ‘ਚ ਡਲਿਵਰੀ ਕਰਨੀ ਪਈ। ਉਥੋਂ ਡਾਕਟਰ ਨੇ ਬੱਚਿਆਂ ਦੇ ਇਕ ਮਾਹਿਰ ਦੇ ਹਸਪਤਾਲ ਭੇਜ ਦਿੱਤਾ ਸੀ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)