ਬੈਂਗਲੁਰੂ | ਭ੍ਰਿਸ਼ਟਾਚਾਰ ਰੋਕੂ ਬਿਊਰੋ (ACB) ਦੀ ਛਾਪੇਮਾਰੀ ਦੌਰਾਨ ਇੱਕ ਅਧਿਕਾਰੀ ਦੇ ਘਰੋਂ ਬਹੁਤ ਸਾਰੀ ਜਾਇਦਾਦ ਬਰਾਮਦ ਹੋਈ ਹੈ। ਛਾਪੇਮਾਰੀ ਦੌਰਾਨ ਜਦੋਂ ਇਸ ਅਧਿਕਾਰੀ ਦੇ ਘਰੋਂ 7 ਕਿਲੋ ਸੋਨਾ ਬਰਾਮਦ ਹੋਇਆ ਤਾਂ ਹਰ ਕੋਈ ਹੈਰਾਨ ਰਹਿ ਗਿਆ।
ਦਰਅਸਲ, ਭ੍ਰਿਸ਼ਟਾਚਾਰ ਰੋਕੂ ਬਿਊਰੋ ਨੂੰ ਖੇਤੀਬਾੜੀ ਵਿਭਾਗ ਦੇ ਸੰਯੁਕਤ ਨਿਰਦੇਸ਼ਕ (Joint Director) ਰੁਦਰੇਸ਼ੱਪਾ ਟੀ ਐੱਸ ਦੀ ਬੇਸ਼ੁਮਾਰ ਦੌਲਤ ਦਾ ਪਤਾ ਸੀ, ਜਿਸ ਤੋਂ ਬਾਅਦ ਇਹ ਛਾਪੇਮਾਰੀ ਅਭਿਆਨ ਚਲਾਇਆ ਗਿਆ।
7 ਕਿਲੋ ਸੋਨਾ ਬਰਾਮਦ
ਛਾਪੇਮਾਰੀ ਦੌਰਾਨ ਖੇਤੀਬਾੜੀ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਰੁਦਰੇਸ਼ੱਪਾ ਟੀ ਐੱਸ ਦੇ ਘਰ ਤੇ ਟਿਕਾਣਿਆਂ ਤੋਂ ਕੁੱਲ 7 ਕਿਲੋ ਸੋਨਾ ਬਰਾਮਦ ਹੋਇਆ, ਜਿਸ ਦੀ ਲਾਗਤ ਕਰੀਬ ਸਾਢੇ 3 ਕਰੋੜ ਰੁਪਏ ਦੱਸੀ ਗਈ ਹੈ। ਇਸ ਤੋਂ ਇਲਾਵਾ 15 ਲੱਖ ਰੁਪਏ ਦੀ ਨਕਦੀ ਵੀ ਮਿਲੀ ਹੈ।
ਏਸੀਬੀ ਨੇ ਅੱਜ ਸਵੇਰੇ ਕਰਨਾਟਕ ਦੇ ਗਦਗ ਜ਼ਿਲ੍ਹੇ ਵਿੱਚ ਰੁਦਰੇਸ਼ੱਪਾ ਟੀ ਐੱਸ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਇਸ ਬੇਅੰਤ ਜਾਇਦਾਦ ਦਾ ਖੁਲਾਸਾ ਹੋਇਆ।
ਕਈ ਹੋਰ ਅਫਸਰਾਂ ਦੇ ਟਿਕਾਣਿਆਂ ‘ਤੇ ਵੀ ਮਾਰੇ ਛਾਪੇ
ਰੁਦਰੇਸ਼ੱਪਾ ਟੀ ਐੱਸ ਤੋਂ ਇਲਾਵਾ ਹੋਰ ਵੀ ਕਈ ਅਦਾਰਿਆਂ ਤੇ ਅਧਿਕਾਰੀਆਂ ਦੇ ਟਿਕਾਣਿਆਂ ‘ਤੇ ਏਸੀਬੀ ਵੱਲੋਂ ਛਾਪੇ ਮਾਰੇ ਜਾ ਰਹੇ ਹਨ। ਇਹ ਛਾਪੇਮਾਰੀ ਮੁਹਿੰਮ ਕਰਨਾਟਕ ਦੇ ਸਾਰੇ ਜ਼ਿਲ੍ਹਿਆਂ ਵਿੱਚ ਚੱਲ ਰਹੀ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ