ਜਲੰਧਰ | ਕੋਰੋਨਾ ਦੀ ਤੀਜੀ ਲਹਿਰ ‘ਚ ਮੌਤਾਂ ਦਾ ਸਿਲਸਿਲਾ ਜਾਰੀ ਹੈ। ਬੁੱਧਵਾਰ ਨੂੰ 5 ਮਰੀਜਾਂ ਦੀ ਜਾਨ ਚਲੀ ਗਈ। ਸਾਰਿਆਂ ਦੀ ਉਮਰ 50 ਸਾਲ ਤੋਂ ਵੱਧ ਸੀ। ਤਿੰਨ ਦਾ ਇਲਾਜ ਪ੍ਰਾਈਵੇਟ ਹਸਪਤਾਲ ‘ਚ ਚਲ ਰਿਹਾ ਸੀ। 2 ਦਾ ਇਲਾਜ ਸਿਵਲ ਹਸਪਤਾਲ ‘ਚ ਚਲ ਰਿਹਾ ਸੀ। ਸਾਰੇ ਮਰੀਜ਼ ਲੈਵਲ-3 ਦੇ ਆਈਸੀਯੂ ‘ਚ ਦਾਖਿਲ ਸੀ ਅਤੇ ਸਾਰਿਆਂ ਨੂੰ ਕੋਰੋਨਾ ਤੋਂ ਇਲਾਵਾ ਹੋਰ ਬੀਮਾਰੀਆਂ ਵੀ ਸੀ।

ਬੁੱਧਵਾਰ ਨੂੰ 920 ਲੋਕਾਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ, ਜਿਸ ਚੋਂ 141 ਮਰੀਜ਼ ਹੋਰ ਜਿਲ੍ਹਿਆਂ ਦੇ ਰਹਿਣ ਵਾਲੇ ਹਨ। 779 ਲੋਕ ਪਾਜ਼ੀਟਿਵ ਮਿਲੇ ਹਨ। ਇਸ ‘ਚ ਸੈਸ਼ਨ ਕੋਰਟ ਨਾਲ ਸੰਬੰਧਿਤ 17 ਲੋਕ ਹਨ। ਜਦਕਿ ਸਿਵਲ ਹਸਪਤਾਲ ਅਤੇ ਸਿਵਲ ਸਰਜਨ ਦਫਤਰ ਸਣੇ 9 ਡਾਕਟਰਾਂ ਦੀ ਪਾਜੀਟਿਵ ਪੁਸ਼ਟੀ ਹੋਈ ਹੈ।

ਬੁੱਧਵਾਰ ਤੱਕ ਮ੍ਰਿਤਕਾਂ ਦੀ ਕੁੱਲ ਗਿਣਤੀ 1518 ਅਤੇ ਸੰਕਰਮਿਤਾਂ ਦੀ ਸੰਖਿਆ 71124 ਤੱਕ ਪਹੁੰਚ ਗਈ।

ਸਭ ਤੋਂ ਵੱਡੀ ਗੱਲ ਹੈ ਕਿ ਕੋਰੋਨਾ ਦੀ ਤੀਸਰੀ ਲਹਿਰ ‘ਚ ਬੀਤੇ 15 ਦਿਨਾਂ ‘ਚ 17 ਲੋਕਾਂ ਦੀ ਕੋਰੋਨਾ ਨਾਲ ਜਾਨ ਜਾ ਚੁੱਕੀ ਹੈ। ਇਨ੍ਹਾਂ ਚੋਂ 3 ਨੂੰ ਹੀ ਵੈਕਸੀਨ ਲੱਗੀ ਸੀ।

ਡਾਕਟਰਾਂ ਦਾ ਕਹਿਣਾ ਹੈ ਕਿ ਹਾਲੇ ਸਾਰੇ ਉਮਰ ਵਰਗ ਦੇ ਲੋਕ ਕੋਰੋਨਾ ਸੰਕਰਮਿਤ ਆ ਰਹੇ ਹਨ। ਨੌਜਵਾਨਾਂ ਨੂੰ ਧਿਆਨ ਰੱਖਣਾ ਹੋਵੇਗਾ ਕਿ ਉਹ ਜਦੋਂ ਵੀ ਬਾਹਰ ਤੋਂ ਘਰ ਆਉਣ ਤਾਂ ਬਜੁਰਗਾਂ ਦੇ ਕੋਲ ਜਾਣ ਤੋਂ ਪਹਿਲਾਂ ਖੁਦ ਨੂੰ ਸੈਨੇਟਾਈਜ਼ ਜਰੂਰ ਕਰਨ।