&NewLine;<p class&equals;"wp-block-paragraph"><strong>ਲੁਧਿਆਣਾ &vert;<&sol;strong> ਲੁਧਿਆਣਾ ਕੈਸ਼ ਵੈਨ ਲੁੱਟ ਮਾਮਲੇ &&num;8216&semi;ਚ 5 ਕਰੋੜ ਰੁਪਏ ਰਿਕਵਰ ਹੋ ਗਏ ਹਨ ਤੇ 6 ਲੁਟੇਰੇ ਗ੍ਰਿਫਤਾਰ ਕੀਤੇ ਹਨ। ਬਾਕੀ 4 ਦੀ ਭਾਲ ਕੀਤੀ ਜਾ ਰਹੀ ਹੈ। ਲੁਧਿਆਣਾ ਦੇ CP ਨੇ ਪ੍ਰੈਸ ਕਾਨਫਰੰਸ ਕੀਤੀ ਤੇ ਵੱਡੇ ਖੁਲਾਸੇ ਕੀਤੇ। ਦੱਸ ਦਈਏ ਕਿ ਲੁਧਿਆਣਾ &&num;8216&semi;ਚ ਕੈਸ਼ ਵੈਨ ਲੁੱਟ ਦਾ ਮਾਮਲਾ ਸੁਲਝ ਗਿਆ ਹੈ। ਕੰਪਨੀ ਦਾ ਡਰਾਈਵਰ ਹੀ ਮਾਸਟਰਮਾਈਂਡ ਨਿਕਲਿਆ ਹੈ। ਮਹਿਲਾ ਦੋਸਤ ਨਾਲ ਸਾਜ਼ਿਸ਼ ਰਚੀ ਸੀ। ਪੁਲਿਸ ਨੇ 60 ਘੰਟਿਆਂ ਵਿਚ CMS ਕੰਪਨੀ ਵਿਚ ATM ਕੈਸ਼ ਸਮੇਤ 8&period;49 ਕਰੋੜ ਦੀ ਲੁੱਟ ਦੀ ਗੁੱਥੀ ਸੁਲਝਾ ਲਈ ਹੈ। ਪੁਲਿਸ ਨੇ 10 ਵਿਚੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 5 ਕਰੋੜ ਤੋਂ ਵੱਧ ਦੀ ਨਕਦੀ ਬਰਾਮਦ ਹੋਈ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਦੇ ਨਾਲ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ।<&sol;p>&NewLine;&NewLine;&NewLine;&NewLine;<figure class&equals;"wp-block-image is-resized"><img src&equals;"https&colon;&sol;&sol;pbs&period;twimg&period;com&sol;media&sol;Fyjn9LVXsAEA2Iw&quest;format&equals;jpg&amp&semi;name&equals;small" alt&equals;"Image" width&equals;"790" height&equals;"445"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਸੀ&period;ਐੱਮ&period; ਨੇ ਲਿਖਿਆ ਕਿ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ ਅਤੇ ਡੀਜੀਪੀ ਨੇ ਲਿਖਿਆ ਕਿ ਮਾਮਲਾ 60 ਘੰਟੇ ਤੋਂ ਪਹਿਲਾਂ ਹੱਲ ਕਰ ਲਿਆ ਗਿਆ ਹੈ। ਵੱਡੀ ਰਿਕਵਰੀ ਹੋਈ ਹੈ। ਪੁੱਛਗਿੱਛ ਜਾਰੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਸੂਤਰਾਂ ਮੁਤਾਬਕ ਕਾਲੇ ਰੰਗ ਦੀ ਕਾਰ ਪੁਲਿਸ ਨੇ ਬਰਾਮਦ ਕਰ ਲਈ ਹੈ। ਇਸ ਵਿੱਚ ਨਕਦੀ ਮਿਲੀ ਹੈ। ਲੁੱਟ ਦੀ ਵਾਰਦਾਤ ਵਿੱਚ ਦੋ ਬਾਈਕ ਵੀ ਵਰਤੇ ਗਏ ਸਨ। ਇਹ ਦੋਵੇਂ ਬਾਈਕ ਕੈਸ਼ ਵੈਨ ਦੇ ਅੱਗੇ ਪਾਇਲਟ ਬਣ ਕੇ ਦੌੜ ਰਹੀਆਂ ਸਨ। ਬਦਮਾਸ਼ਾਂ ਨੇ ਕੰਪਨੀ ਦੇ ਮੁਲਾਜ਼ਮਾਂ ਦੀਆਂ ਅੱਖਾਂ &OpenCurlyQuote;ਚ ਮਿਰਚਾਂ ਪਾ ਕੇ ਉਨ੍ਹਾਂ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਪਿੰਡ ਮੰਡਿਆਣੀ ਦੀ ਸਰਪੰਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਉਹ ਦੇਰ ਸ਼ਾਮ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਵਾਪਸ ਆਪਣੇ ਘਰ ਲੈ ਆਈ ਹੈ। ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ CMC ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਹੈ। ਲੁੱਟ ਵਾਲੇ ਦਿਨ ਉਹ ਛੁੱਟੀ &OpenCurlyQuote;ਤੇ ਸੀ। ਇਸ ਨੌਜਵਾਨ ਨੇ 5 ਛੁੱਟੀਆਂ ਲਈਆਂ ਸਨ। ਸ਼ੱਕ ਹੋਣ &OpenCurlyQuote;ਤੇ ਪੁਲਿਸ ਨੇ ਪੁੱਛਗਿੱਛ ਕੀਤੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਰਪੰਚ ਗੁਰਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਦੋਵਾਂ ਨੌਜਵਾਨਾਂ ਨੇ ਦੱਸਿਆ ਕਿ ਪੁਲਿਸ ਨੇ ਪਿੰਡ ਢੱਟ ਤੋਂ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਉਥੋਂ ਪੁਲਿਸ ਨੂੰ ਬਰਸਾਤੀ ਪਾਣੀ ਲਈ ਲਗਾਏ ਜਾਲ ਵਿੱਚ ਪਿਆ 12 ਲੱਖ ਰੁਪਏ ਦਾ ਬੈਗ ਵੀ ਮਿਲਿਆ। ਸਰਪੰਚ ਮੁਤਾਬਕ ਕੈਸ਼ ਵੈਨ ਪਿੰਡ ਪੰਡੋਰੀ ਦੇ ਕੱਟ ਤੋਂ ਉਨ੍ਹਾਂ ਦੇ ਪਿੰਡ ਮੰਡਿਆਣੀ ਵੱਲ ਨੂੰ ਸਿਰਫ਼ 1 ਸਕਿੰਟ ਲਈ ਰੁਕੀ। ਜਿਸ ਕਾਰਨ ਪੁਲਿਸ ਨੂੰ ਇਨ੍ਹਾਂ ਦੋਵਾਂ ਨੌਜਵਾਨਾਂ ’ਤੇ ਸ਼ੱਕ ਹੋਇਆ। ਪੂਰਾ ਪਿੰਡ ਪੁਲਿਸ ਨੂੰ ਜਾਂਚ ਵਿੱਚ ਸਹਿਯੋਗ ਦੇ ਰਿਹਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਪੰਡੋਰੀ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ ’ਤੇ ਲੁਟੇਰਿਆਂ ਦੀ ਹਰਕਤ ਦੇਖੀ ਗਈ। ਇਸ ਦੌਰਾਨ ਪੁਲਿਸ ਨੇ ਪਿੰਡ ਢੱਟ ਨੇੜੇ ਜਾਲ ਵਿਛਾਇਆ। ਪਿੰਡ ਢੱਟ ਦੇ ਖੇਤਾਂ ਕੋਲ ਝਾੜੀਆਂ ਵਿੱਚ ਤਿੰਨ ਨੌਜਵਾਨ ਲੁਕੇ ਹੋਏ ਸਨ। ਪੁਲਿਸ ਨੇ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਭੰਗ ਪੀ ਰਹੇ ਸਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਮੁਲਾਜ਼ਮਾਂ ਵੱਲੋਂ ਸਖ਼ਤੀ ਵਰਤੀ ਗਈ ਤਾਂ ਤਿੰਨਾਂ ਨੌਜਵਾਨਾਂ ਨੇ ਸੱਚਾਈ ਦਾ ਖੁਲਾਸਾ ਕਰ ਦਿੱਤਾ। ਪੁਲਿਸ ਨੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਸੜਕ ਦੇ ਕੰਢੇ ਬਣੇ ਸੀਮੈਂਟ ਦੀ ਜਾਲੀ ਵਿੱਚ ਕਾਲੇ ਰੰਗ ਦਾ ਬੈਗ ਬਰਾਮਦ ਕੀਤਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪਿੰਡ ਢੱਟ ਦੇ ਨੌਜਵਾਨ ਦੀ ਸੂਹ &OpenCurlyQuote;ਤੇ ਪੁਲਿਸ ਨੇ ਜਗਰਾਉਂ ਇਲਾਕੇ &OpenCurlyQuote;ਚ ਕੋਟਹਾਰੀ ਸਿੰਘ &OpenCurlyQuote;ਤੇ ਛਾਪਾ ਮਾਰਿਆ। ਪੁਲਿਸ ਨੇ ਤਲਾਸ਼ੀ ਦੌਰਾਨ ਇੱਕ ਘਰ ਦੇ ਬੈੱਡ ਤੋਂ 10 ਲੱਖ ਰੁਪਏ ਬਰਾਮਦ ਕੀਤੇ ਹਨ। ਉਸ ਘਰ ਦੀ ਬਜ਼ੁਰਗ ਔਰਤ ਕੁਲਵੰਤ ਕੌਰ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਘਰ ਦੀ ਚੈਕਿੰਗ ਕੀਤੀ। ਇਸ ਦੌਰਾਨ ਪੁਲਸ ਨੂੰ ਉਸ ਦੇ ਲੜਕੇ ਅਤੇ ਨੂੰਹ ਦੇ ਕਮਰੇ &OpenCurlyQuote;ਚ ਪਏ ਬੈੱਡ &OpenCurlyQuote;ਚੋਂ 10 ਲੱਖ ਰੁਪਏ ਮਿਲੇ ਹਨ। ਬਜ਼ੁਰਗ ਕੁਲਵੰਤ ਕੌਰ ਅਨੁਸਾਰ ਬੀਤੀ 9 ਜੂਨ ਦੀ ਰਾਤ ਨੂੰ ਉਸ ਦਾ ਲੜਕਾ ਤੇ ਨੂੰਹ ਕਿਤੇ ਗਏ ਹੋਏ ਸਨ ਤੇ ਉਹ ਸਵੇਰੇ ਘਰ ਵਾਪਸ ਪਰਤੇ ਸਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੁਲਵੰਤ ਕੌਰ ਮੁਤਾਬਕ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੇ ਲੜਕੇ ਨੇ 10 ਲੱਖ ਰੁਪਏ ਬੈੱਡ ਵਿੱਚ ਲੁਕੋਏ ਹਨ। ਕਿਉਂਕਿ ਉਸਦਾ ਪੁੱਤਰ ਹਮੇਸ਼ਾ ਕਮਰੇ ਨੂੰ ਤਾਲਾ ਲਗਾ ਕੇ ਰੱਖਦਾ ਸੀ। ਕੁਲਵੰਤ ਕੌਰ ਮੁਤਾਬਕ ਉਸ ਦਾ ਲੜਕਾ ਕਰੀਬ 6 ਮਹੀਨੇ ਪਹਿਲਾਂ ਸਾਈਪ੍ਰਸ ਤੋਂ ਵਾਪਸ ਆਇਆ ਹੈ। ਬੇਟੇ ਦਾ 5 ਸਾਲ ਪਹਿਲਾਂ ਵਿਆਹ ਹੋਇਆ ਸੀ। ਉਹ ਆਪਣੀ ਪਤਨੀ ਨਾਲ ਸਾਈਪ੍ਰਸ ਵਿੱਚ ਰਹਿੰਦਾ ਸੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;