ਜਲੰਧਰ | ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ 45 ਦੁਰਘਟਨਾ ਹੋਣ ਵਾਲੀਆਂ ਥਾਵਾਂ (ਬਲੈਕ ਸਪਾਟਸ) ਦੀ ਪਹਿਚਾਣ ਕੀਤੀ ਹੈ, ਜਿਨ੍ਹਾਂ ਨੂੰ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਜਲਦੀ ਤੋਂ ਜਲਦੀ ਹਟਾਇਆ ਜਾਵੇਗਾ।

ਸ਼ਹਿਰੀ ਖੇਤਰ ਦੇ ਬਲੈਕ ਸਪੌਟ

ਫੇਅਰ ਫਾਰਮ ਰਿਜ਼ੋਰਟ
ਵੇਰਕਾ ਮਿਲਕ ਪੁਆਇੰਟ ਅੰਡਰ ਬ੍ਰਿਜ
ਵਾਈ-ਪੁਆਇੰਟ ਭਗਤ ਸਿੰਘ ਕਲੋਨੀ
ਟੀ-ਪੁਆਇੰਟ ਹਿੱਲ ਵਿਊ ਕਾਲੀਆ ਕਲੋਨੀ
ਪੁਲਸ ਸਟੇਸ਼ਨ-8 ਅਧੀਨ ਬੂਟਾ ਸਿੰਘ ਬਿਲਡਿੰਗ ਮੈਟੀਰੀਅਲ ਸਟੋਰ
ਪਠਾਨਕੋਟ ਚੌਕ
ਲੰਬਾ ਪਿੰਡ ਚੌਕ
ਟੀ-ਪੁਆਇੰਟ ਸੁੱਚੀ ਪਿੰਡ
ਸਾਹਮਣੇ ਜੇਸੀ ਰਿਜ਼ੋਰਟ
ਪੀਏਪੀ ਚੌਕ
ਰਾਮਾ ਮੰਡੀ ਚੌਕ
ਬੜਿੰਗ ਗੇਟ ਦਕੋਹਾ ਰੇਲਵੇ ਕਰਾਸਿੰਗ
ਮੋਦੀ ਰਿਜ਼ੋਰਟ
ਧੰਨੋਵਾਲੀ ਰੋਡ
ਗੜ੍ਹਾ ਰੋਡ ਸਾਹਮਣੇ ਜਵਾਹਰ ਨਗਨ ਬੱਸ ਸਟੈਂਡ ਰੋਡ
ਚੁਨਮੁਨ ਚੌਕ
ਅਵਤਾਰ ਨਗਰ
ਜੋਤੀ ਚੌਕ
ਸ਼ੀਤਲ ਨਗਰ ਮਕਸੂਦਾਂ
ਟੈਗੋਰ ਹਸਪਤਾਲ
ਟੀ-ਪੁਆਇੰਟ ਜਿੰਦਾ ਰੋਡ ਰੇੜੂ

ਜਲੰਧਰ ਦਿਹਾਤ ਦੇ ਖਤਰਨਾਕ ਖੇਤਰ

ਪੈਪਸੀ ਫੈਕਟਰ ਫਿਲੌਰ
ਗੁਰਾਇਆ ਫਿਲਿੰਗ ਸਟੇਸ਼ਨ
ਬੱਸ ਸਟਾਪ ਗੁਰਾਇਆ
ਸਾਹਮਣੇ ਮਨਸੂਰਪੁਰ ਗੇਟ
ਲਿੱਧੜਾਂ ਫਲਾਈਓਵਰ ਦੇ ਸਾਹਮਣੇ
ਬਿਧੀਪੁਰ
ਵੇਰਕਾ ਚੌਕ
ਕਿਸ਼ਨਗੜ੍ਹ ਚੌਕ
ਆਦਮਪੁਰ ਚੌਕ
ਚੱਟੀ ਰੋਡ ਮੋੜ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਨੈਸ਼ਨਲ ਹਾਈਵੇ ਸੜਕਾਂ ‘ਤੇ 14 ਬਲੈਕ ਸਪਾਟਸ ਦੀ ਪਹਿਚਾਨ ਕੀਤੀ ਗਈ ਹੈ।

ਕੀ ਹੁੰਦਾ ਹੈ ਬਲੈਕ ਸਪੌਟ : ਕੇਂਦਰੀ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਅਨੁਸਾਰ ਇੱਕ ਸੜਕ ਨੂੰ ਉਦੋਂ ਬਲੈਕ ਸਪਾਟ ਕਰਾਰ ਦਿੱਤਾ ਜਾਂਦਾ ਹੈ ਜਦੋਂ ਉਸ ਸੜਕ ਦੇ ਕਿਸੇ ਵੀ 500 ਮੀਟਰ ਦੇ ਹਿੱਸੇ ‘ਤੇ ਲਗਾਤਾਰ ਤਿੰਨ ਸਾਲਾਂ ਵਿੱਚ ਪੰਜ ਤੋਂ ਵੱਧ ਹਾਦਸੇ ਹੋਏ ਹੋਣ, ਜਿਨ੍ਹਾਂ ਵਿੱਚ ਮੌਤ ਅਤੇ ਜਾਨਲੇਵਾ ਸੱਟਾਂ ਲੱਗੀਆਂ।

ਡੀਸੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜਲਦੀ ਤੋਂ ਜਲਦੀ ਇਨ੍ਹਾਂ ਥਾਵਾਂ ਵਿੱਚ ਸੁਧਾਰ ਨੂੰ ਯਕੀਨੀ ਬਣਾਉਣ। ਸੜਕ ਸੁਰੱਖਿਆ ਕਮੇਟੀ ਨੂੰ ਪਹਿਲਾਂ ਹੀ ਇਕ ਲੱਖ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਜੇ ਲੋੜ ਪਈ ਤਾਂ ਉਹ ਇਨ੍ਹਾਂ ਜ਼ਰੂਰੀ ਸੁਧਾਰਾਤਮਕ ਉਪਾਵਾਂ ਲਈ ਹੋਰ ਫੰਡ ਵੀ ਜਾਰੀ ਕਰਨਗੇ।

ਡਿਪਟੀ ਕਮਿਸ਼ਨਰ ਨੇ ਯਾਤਰੀਆਂ ਦੀ ਸਹੂਲਤ ਲਈ ਐਨਐਚਏਆਈ ਨੂੰ ਨੈਸ਼ਨਲ ਹਾਈਵੇ ਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਕਰਵਾਉਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਇਸ ਨੂੰ ਸਖ਼ਤੀ ਨਾਲ ਚੈੱਕ ਕਰਨ ਦੀ ਜ਼ਰੂਰਤ ਹੈ ਤਾਂ ਜੋ ਟ੍ਰੈਫਿਕ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।

ਮੀਟਿੰਗ ‘ਚ ਐਸਡੀਐਮ ਵਿਨੀਤ ਕੁਮਾਰ ਸ਼ਰਮਾ ਤੇ ਸੰਜੀਵ ਕੁਮਾਰ ਸ਼ਰਮਾ, ਜੁਆਇੰਟ ਕਮਿਸ਼ਨਰ ਐਮ ਸੀ ਸ਼ਾਇਰੀ ਮਲਹੋਤਰਾ ਅਤੇ ਹੋਰ ਮੌਜੂਦ ਸਨ।