ਚੰਡੀਗੜ੍ਹ, 29 ਜਨਵਰੀ | ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੀ ਅੰਡਰ-23 ਟੀਮ ਦੇ 5 ਕ੍ਰਿਕਟਰਾਂ ਦੀਆਂ ਕਿੱਟਾਂ ‘ਚੋਂ ਚੰਡੀਗੜ੍ਹ ਹਵਾਈ ਅੱਡੇ ‘ਤੇ ਸ਼ਰਾਬ ਦੀਆਂ 27 ਬੋਤਲਾਂ ਬਰਾਮਦ ਕੀਤੀਆਂ ਗਈਆਂ। ਐਸਸੀਏ ਦੀ ਟੀਮ ਸੀਕੇ ਨਾਇਡੂ ਟਰਾਫੀ ਮੈਚ ਲਈ ਚੰਡੀਗੜ੍ਹ ਆਈ ਸੀ। ਮੈਚ ਜਿੱਤਣ ਤੋਂ ਬਾਅਦ ਟੀਮ ਰਾਜਕੋਟ ਲਈ ਰਵਾਨਾ ਹੋਣੀ ਸੀ। ਇਹ ਬੋਤਲਾਂ ਉਸੇ ਦਿਨ ਬਰਾਮਦ ਕੀਤੀਆਂ ਗਈਆਂ ਸਨ। ਇਸ ਸਬੰਧੀ ਸੌਰਾਸ਼ਟਰ ਕ੍ਰਿਕਟ ਸੰਘ (ਐਸਸੀਏ) ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਕਾਰਗੋ ਵਿਭਾਗ ਨੇ ਸੌਰਾਸ਼ਟਰ ਕ੍ਰਿਕਟ ਸੰਘ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਦੱਸ ਦਈਏ ਕਿ ਚੰਡੀਗੜ੍ਹ ਏਅਰਪੋਰਟ ਦੇ ਕਸਟਮ ਵਿਭਾਗ ਨੇ ਜਾਂਚ ਦੇ ਘੇਰੇ ਵਿਚ ਆਏ 5 ਕ੍ਰਿਕਟਰਾਂ ਦੀਆਂ ਕਿੱਟਾਂ ਨੂੰ ਰੋਕ ਲਿਆ। ਏਅਰ ਕਾਰਗੋ ਵਿਚ ਸ਼ਰਾਬ ਅਤੇ ਬੀਅਰ ਦੀ ਹੇਰਾਫੇਰੀ ਦੇ ਨੋਟਿਸ ਤੋਂ ਬਾਅਦ ਕਸਟਮ ਵਿਭਾਗ ਨੇ ਕਾਰਗੋ ਨੂੰ ਸੰਭਾਲਣ ਵਾਲੀ ਏਜੰਸੀ ਨੂੰ ਤਾੜਨਾ ਕੀਤੀ।

ਜਦੋਂ ਇੰਡੀਗੋ ਦੇ ਕਾਰਗੋ ਵਿਭਾਗ ਨੇ ਪੂਰੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕਿੱਟਾਂ 5 ਕ੍ਰਿਕਟਰਾਂ ਦੀਆਂ ਸਨ। ਸੂਤਰਾਂ ਮੁਤਾਬਕ ਰਣਜੀ ਖੇਡਣ ਵਾਲੇ ਕ੍ਰਿਕਟਰ ਨੇ ਪੰਜ ਜੂਨੀਅਰ ਖਿਡਾਰੀਆਂ ਨੂੰ ਅਜਿਹਾ ਕਰਨ ਦੀ ਹਦਾਇਤ ਕੀਤੀ ਸੀ।