ਜਲੰਧਰ | ਪਨਬੱਸ ਤੇ ਪੀ.ਆਰ.ਟੀ.ਸੀ. ਠੇਕਾ ਕਰਮਚਾਰੀ ਯੂਨੀਅਨ ਦੇ 6000 ਮੁਲਾਜ਼ਮ 6 ਦਸੰਬਰ ਰਾਤ 12 ਵਜੇ ਤੋਂ ਹੜਤਾਲ ‘ਤੇ ਹਨ ਤੇ ਉਨ੍ਹਾਂ 2100 ਬੱਸਾਂ ਦਾ ਚੱਕਾ ਜਾਮ ਕੀਤਾ ਹੋਇਆ ਹੈ, ਜੋ ਸਵਾਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ।

ਯੂਨੀਅਨ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਚੋਣ ਜ਼ਾਬਤਾ ਲੱਗਣ ਵਾਲਾ ਹੈ, ਇਸ ਲਈ ਉਹ ਮੰਗਾਂ ਮੰਗਵਾ ਕੇ ਹੀ ਹੜਤਾਲ ਖਤਮ ਕਰਨਗੇ।

ਉਨ੍ਹਾਂ ਨੇ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾ ਲਿਆ ਹੈ, ਇਸ ਲਈ ਪ੍ਰਾਈਵੇਟ ਬੱਸਾਂ ਨੂੰ ਰੋਕਣ ਦੀ ਰਣਨੀਤੀ ਵੀ ਸ਼ਾਮਲ ਹੈ, ਜਦਕਿ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਬੱਸਾਂ ਨੂੰ ਰੋਕਣ ਦੀ ਯੋਜਨਾ ਵੀ ਬਣਾਈ ਜਾ ਸਕਦੀ ਹੈ।

ਇਸ ਦੇ ਨਾਲ ਹੀ ਸਰਕਾਰ ਸਾਰੇ 6000 ਠੇਕੇ ‘ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਮੂਡ ‘ਚ ਨਹੀਂ ਜਾਪਦੀ। ਟਰਾਂਸਪੋਰਟ ਵਿਭਾਗ ਵੱਲੋਂ ਕੀਤੀ ਤਜਵੀਜ਼ ਅਨੁਸਾਰ 6000 ਮੁਲਾਜ਼ਮਾਂ ਵਿੱਚੋਂ 2022 ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ, ਜਦਕਿ 4600 ਮੁਲਾਜ਼ਮਾਂ ਨੂੰ ਪਨਬੱਸ ਤੇ ਪੀ.ਆਰ.ਟੀ.ਸੀ. ਕੰਪਨੀ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ।

ਇਸ ਸਮੇਂ ਪਨਬੱਸ ਤੇ ਪੀ.ਆਰ.ਟੀ.ਸੀ. ‘ਚ 6622 ਕਰਮਚਾਰੀ ਕੱਚੇ ਤੌਰ ‘ਤੇ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚ ਪੀ.ਆਰ.ਟੀ.ਸੀ. ਪਨਬਸ ਵਿੱਚ 2872 ਮੁਲਾਜ਼ਮ, ਜਦਕਿ ਪਨਬੱਸ ਵਿੱਚ 3750 ਮੁਲਾਜ਼ਮ ਕੰਮ ਕਰਦੇ ਹਨ।

ਉਪਰੋਕਤ 6622 ਠੇਕਾ ਮੁਲਾਜ਼ਮ ਵਿਭਾਗ ਨਾਲ ਵੱਖ-ਵੱਖ ਪ੍ਰਣਾਲੀਆਂ ਰਾਹੀਂ ਕੰਮ ਕਰ ਰਹੇ ਹਨ। ਪਨਬੱਸ ਤੇ ਪੀ.ਆਰ.ਟੀ.ਸੀ. ਕੰਟ੍ਰੈਕਟ ‘ਤੇ 2022 ਕਰਮਚਾਰੀ ਹਨ (ਸਿੱਧੇ ਤੌਰ ‘ਤੇ ਕੰਪਨੀ ਵਿੱਚ), ਜਦੋਂ ਕਿ ਆਊਟਸੋਰਸ (ਠੇਕੇਦਾਰ ਦੁਆਰਾ) ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ 4600 ਦੇ ਨੇੜੇ ਹੈ।

ਸੂਤਰ ਦੱਸਦੇ ਹਨ ਕਿ ਸਰਕਾਰ ਪਨਬੱਸ ਤੇ ਪੀ.ਆਰ.ਟੀ.ਸੀ. ਵਿੱਚ ਸਿੱਧੇ ਤੌਰ ‘ਤੇ ਕੰਮ ਕਰਦੇ 2022 ਕਰਮਚਾਰੀਆਂ ਨੂੰ ਪੁਸ਼ਟੀ ਹੋਣ ‘ਤੇ ਪੱਕਾ ਕਰ ਸਕਦੀ ਹੈ।

ਇਸ ਦੇ ਨਾਲ ਹੀ ਠੇਕੇਦਾਰ ਰਾਹੀਂ ਸੇਵਾਵਾਂ ਪ੍ਰਦਾਨ ਕਰ ਰਹੇ 4600 ਮੁਲਾਜ਼ਮਾਂ ਨੂੰ ਠੇਕੇ ‘ਤੇ ਪਨਬੱਸ ਤੇ ਪੀ.ਆਰ.ਟੀ.ਸੀ. ਕੰਪਨੀਆਂ ‘ਚ ਭਰਤੀ ਦਾ ਪ੍ਰਸਤਾਵ ਹੈ। ਵਿਭਾਗ ਵਿੱਚ 2022 ਮੁਲਾਜ਼ਮਾਂ ਵਿੱਚੋਂ ਸਿਰਫ਼ ਉਨ੍ਹਾਂ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ, ਜੋ 6 ਸਾਲ ਪੁਰਾਣੇ ਮੁਲਾਜ਼ਮ ਹੋਣਗੇ।

ਇਸ ਹੜਤਾਲ ਕਾਰਨ 7 ਦਿਨਾਂ ਦੌਰਾਨ ਕਾਊਂਟਰਾਂ ਤੋਂ ਸਰਕਾਰੀ ਬੱਸਾਂ ਚਲਾਉਣ ਦੇ 18000 ਦੇ ਕਰੀਬ ਕਾਊਂਟਰ ਟਾਈਮ ਮਿਸ ਕਰ ਚੁੱਕੇ ਗਏ ਹਨ ਤੇ ਵਿਭਾਗ ਨੂੰ ਹੁਣ ਤੱਕ ਕਰੀਬ 17 ਕਰੋੜ ਰੁਪਏ ਦਾ ਲੈਣ-ਦੇਣ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ