ਤਰਨਤਾਰਨ (ਬਲਜੀਤ ਸਿੰਘ) | 18 ਸਾਲਾ ਪੁੱਤ ਦੀ ਡੇਂਗੂ ਦੀ ਬੀਮਾਰੀ ਨਾਲ ਇਲਾਜ ਨਾ ਹੋਣ ਦੁੱਖੋਂ ਹੋਈ ਮੌਤ ਤੋਂ ਬਾਅਦ ਉਸ ਦੀਆਂ ਅਸਥੀਆਂ ਪਾਉਣ ਜਾ ਰਹੇ ਪਰਿਵਾਰ ਦਾ ਰਸਤੇ ਵਿੱਚ ਭਿਆਨਕ ਐਕਸੀਡੈਂਟ ਹੋਣ ਕਾਰਨ ਜਿਥੇ ਪੂਰੇ ਪਰਿਵਾਰ ਨੂੰ ਸੱਟਾਂ ਲੱਗੀਆਂ, ਉਥੇ ਹੀ ਪਿਓ ਦੇ ਸਿਰ ‘ਚ ਵੀ ਗੰਭੀਰ ਸੱਟ ਲੱਗੀ, ਜਿਸ ਦਾ ਇਲਾਜ ਨਾ ਹੋਣ ਕਾਰਨ ਜ਼ਿੰਦਗੀ ਤੇ ਮੌਤ ਨਾਲ ਲੜ ਰਿਹਾ ਹੈ।

ਪਿੰਡ ਵਰਪਾਲਾਂ ਦੇ ਇਸ ਗਰੀਬ ਪਰਿਵਾਰ ਦੀ ਮੁਖੀਆ ਰਾਣੀ ਕੌਰ ਨੇ ਦੱਸਿਆ ਕਿ ਪਹਿਲਾਂ ਉਸ ਦੇ 18 ਸਾਲਾ ਪੁੱਤ ਨੂੰ ਡੇਂਗੂ ਬੁਖਾਰ ਹੋ ਗਿਆ ਸੀ ਤੇ ਪੈਸਿਆਂ ਦੁੱਖੋਂ ਉਸ ਦਾ ਇਲਾਜ ਨਹੀਂ ਹੋ ਸਕਿਆ, ਜਿਸ ਕਾਰਨ ਪਿਛਲੇ ਸ਼ਨੀਵਾਰ ਉਸ ਦੀ ਮੌਤ ਹੋ ਗਈ।

ਉਸ ਦੀਆਂ ਅਸਥੀਆਂ ਪਾਉਣ ਪੂਰਾ ਪਰਿਵਾਰ ਗੋਇੰਦਵਾਲ ਸਾਹਿਬ ਨੂੰ ਆਟੋ ‘ਚ ਜਾ ਰਿਹਾ ਸੀ, ਜਦ ਉਹ ਖਡੂਰ ਸਾਹਿਬ ਨੇੜੇ ਪਹੁੰਚੇ ਤਾਂ ਅਚਾਨਕ ਆਟੋ ਦਾ ਪਹੀਆ ਜਾਮ ਹੋ ਗਿਆ, ਜਿਸ ਕਾਰਨ ਹਾਦਸਾ ਵਾਪਰ ਗਿਆ।

ਹਾਦਸੇ ਦੌਰਾਨ ਜਿਥੇ ਪੂਰੇ ਪਰਿਵਾਰ ਨੂੰ ਸੱਟਾਂ ਲੱਗੀਆਂ, ਉਥੇ ਹੀ ਉਸ ਦੇ ਪਤੀ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ, ਜਿਸ ਕਾਰਨ ਉਹ ਉਸ ਦਿਨ ਤੋਂ ਹੀ ਹਸਪਤਾਲ ਚ ਦਾਖ਼ਲ ਹੈ।

ਪੀੜਤ ਔਰਤ ਨੇ ਦੱਸਿਆ ਕਿ ਉਨ੍ਹਾਂ ਆਪਣਾ ਘਰ ਵੀ ਵੇਚ ਦਿੱਤਾ ਹੈ, ਇਥੋਂ ਤੱਕ ਕਿ ਸਾਰੇ ਰਿਸ਼ਤੇਦਾਰਾਂ ਤੇ ਪਿੰਡ ‘ਚੋਂ ਪੈਸੇ ਇਕੱਠੇ ਕਰਕੇ ਉਸ ਦਾ ਹਸਪਤਾਲ ‘ਚੋਂ ਇਲਾਜ ਵੀ ਕਰਵਾਇਆ ਪਰ ਹੁਣ ਉਨ੍ਹਾਂ ਕੋਲ ਕੁਝ ਵੀ ਨਹੀਂ ਹੈ।

ਪੀੜਤਾ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਕਿ ਉਸ ਦੇ ਪਤੀ ਦਾ ਇਲਾਜ ਕਰਵਾਇਆ ਜਾਵੇ। ਜੇ ਕੋਈ ਦਾਨੀ ਸੱਜਣ ਇਸ ਪੀੜਤ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਨ੍ਹਾਂ ਦੇ ਮੋਬਾਇਲ ਨੰਬਰ 9501608845 ‘ਤੇ ਸੰਪਰਕ ਕਰ ਸਕਦਾ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ