ਜਲੰਧਰ | ਬੱਚੀਆਂ ਦੇ ਪ੍ਰਤੀ ਹੋਣ ਵਾਲਾ ਕ੍ਰਾਇਮ ਜਲੰਧਰ ਵਿੱਚ ਘਟਣ ਦਾ ਨਾਂ ਨਹੀਂ ਲੈ ਰਿਹਾ। ਗੋਰਾਇਆ ਦੇ ਪਿੰਡ ਰੁੜਕੀ ਵਿੱਚ 13 ਸਾਲ ਦੀ ਇੱਕ ਬੱਚੀ ਦਾ ਕਤਲ ਹੋ ਗਿਆ ਹੈ।
ਬੱਚੀ ਸ਼ਾਮ ਨੂੰ ਲਾਪਤਾ ਹੋ ਗਈ ਸੀ ਅਤੇ ਕੁਝ ਦੇਰ ਬਾਅਦ ਘਰ ਦੇ ਨੇੜੇ ਹੀ ਇੱਕ ਮੁੰਡੇ ਦੇ ਘਰੋਂ ਉਸ ਦੀ ਲਾਸ਼ ਮਿਲੀ। ਅਜਿਹਾ ਲੱਗ ਰਿਹਾ ਹੈ ਕਿ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਗਿਆ ਹੈ।
ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮੈਡੀਕਲ ਤੋਂ ਬਾਅਦ ਬਲਾਤਕਾਰ ਦੀ ਪੁਸ਼ਟੀ ਹੋਵੇਗੀ।
ਗੋਰਾਇਆ ਥਾਣੇ ਦੇ ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲੜਕੀ ਦਾ ਕਤਲ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਹਾਂ ਕਿ ਅਰੋਪੀ ਕੌਣ ਸੀ ਅਤੇ ਬੱਚੀ ਦਾ ਕਤਲ ਕਿਉਂ ਕੀਤਾ ਗਿਆ।