ਚੰਡੀਗੜ੍ਹ . ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੋਰੋਨਾ ਦੇ ਕਮਿਊਨਿਟੀ ਪ੍ਰਸਾਰ ਦੇ ਡਰੋਂ ਇੱਕ ਵਾਰ ਫਿਰ ਸਖਤ ਕਦਮ ਚੁੱਕਿਆ ਹੈ। ਵੀਰਵਾਰ ਨੂੰ ਪੰਜਾਬ ਵਿੱਚ ਕੋਵਿਡ-19 ਨਵੇਂ 82 ਹੋਰ ਕੋਰੋਨਾਵਾਇਰਸ ਸੰਕਰਮਿਤ ਕੇਸ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 2,887 ‘ਤੇ ਪਹੁੰਚ ਗਈ। ਪਿਛਲੇ 10 ਦਿਨਾਂ ਵਿੱਚ ਸੂਬੇ ‘ਚ 500 ਤੋਂ ਵੱਧ ਲੋਕ ਵਾਇਰਸ ਨਾਲ ਸੰਕਰਮਿਤ ਪਾਏ ਗਏ।
ਮਹਾਮਾਰੀ ਦੀ ਸਥਿਤੀ ਤੇ ਇਸ ਨਾਲ ਨਜਿੱਠਣ ਲਈ ਰਾਜ ਦੀ ਅਗਾਊਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵੀਡੀਓ ਕਾਨਫਰੰਸ ਜ਼ਰੀਏ ਕੀਤੀ ਗਈ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਹਦਾਇਤ ਦਿੱਤੀ ਕਿ ਸ਼ਨੀਵਾਰ ਤੇ ਐਤਵਾਰ ਦੇ ਨਾਲ ਜਨਤਕ ਛੁੱਟੀਆਂ ਮੌਕੇ ਸੂਬੇ ਵਿੱਚ ਸਖ਼ਤ ਲੌਕਡਾਊਨ ਲਾਗੂ ਕੀਤਾ ਜਾਏਗਾ। ਇਸ ਮਿਆਦ ਦੌਰਾਨ ਸਿਰਫ ਇਲੈਕਟ੍ਰਾਨਿਕ ਪਾਸ ਧਾਰਕਾਂ ਨੂੰ ਹੀ ਜਾਣ ਦੀ ਇਜਾਜ਼ਤ ਦਿੱਤੀ ਜਾਏਗੀ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਤੇ ਵਿਸ਼ਵ ਭਰ ਵਿੱਚ ਕੋਵਿਡ-19 ਦੇ ਵੱਧ ਰਹੇ ਕੇਸਾਂ ਕਾਰਨ ਅਜਿਹੇ ਸਖ਼ਤ ਉਪਾਅ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਹਾਮਾਰੀ ਦੇ ਇਲਾਜ ਲਈ ਟੀਕਾ ਵਿਕਸਤ ਨਹੀਂ ਕੀਤਾ ਜਾਂਦਾ, ਉਦੋਂ ਤਕ ਸਖ਼ਤ ਉਪਾਅ ਹੀ ਇਸ ਮਹਾਮਾਰੀ ਦੇ ਵਿਰੁੱਧ ਲੜਨ ਦਾ ਇਕੋ ਇੱਕ ਰਸਤਾ ਹੈ।
ਇਹ ਹਨ ਹਦਾਇਤਾ
– ਦਿੱਲੀ ਤੋਂ ਆਉਣ
ਵਾਲਿਆਂ ਨੂੰ ਕੋਰੋਨਾ ਟੈਸਟ ਦਾ ਸਰਟੀਫਿਕੇਟ ਦਿਖਾਉਣਾ ਪਏਗਾ।
– ਬਾਹਰੋਂ ਆਉਣ ਵਾਲਿਆਂ ‘ਤੇ ਵਿਸਥਾਰਤ ਆਦੇਸ਼ ਮੁੱਖ ਸਕੱਤਰ ਅੱਜ ਜਾਰੀ ਕਰਨਗੇ।
– ਉਦਯੋਗ ਨੂੰ ਲੌਕਡਾਊਨ ਤੋਂ
ਛੋਟ ਮਿਲੇਗੀ, ਇਹ ਪਹਿਲਾਂ ਦੀ
ਤਰ੍ਹਾਂ ਜਾਰੀ ਰਹੇਗੀ।
– ਲੌਕਡਾਉਨ ਵਿੱਚ ਸਿਰਫ
ਇਲੈਕਟ੍ਰਾਨਿਕ ਪਾਸ ਧਾਰਕਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ।
– ਮੈਡੀਕਲ ਸਟਾਫ, ਜ਼ਰੂਰੀ ਚੀਜ਼ਾਂ ਪ੍ਰਦਾਨ ਕਰਨ ਵਾਲਿਆਂ ਨੂੰ ਛੋਟ ਹੈ।
-ਸਾਰੇ ਨਾਗਰਿਕਾਂ ਨੂੰ ਕੋਵਾ
ਐਪ ਤੋਂ ਈ-ਪਾਸ ਡਾਊਨਲੋਡ ਕਰਨਾ ਹੈ।
– ਮੁੱਖ ਮੰਤਰੀ ਨੇ ਡੀਜੀਪੀ ਨੂੰ
ਹਦਾਇਤਾਂ ਦਿੱਤੀਆਂ ਕਿ ਕਿਤੇ ਵੀ ਭੀੜ ਇਕੱਠੀ ਨਹੀਂ ਹੋਣੀ ਚਾਹੀਦੀ।