<p><strong>ਮੁਕਤਸਰ&comma; 21 ਦਸੰਬਰ&vert;<&sol;strong> ਕੋਟਕਪੂਰਾ ਰੋਡ ਬਾਈਪਾਸ &OpenCurlyQuote;ਤੇ ਬੁੱਧਵਾਰ ਦੇਰ ਰਾਤ ਵੱਡੀ ਵਾਰਦਾਤ ਵਾਪਰੀ। ਮਾਮੂਲੀ ਝਗੜੇ ਤੋਂ ਬਾਅਦ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਸੁਮਿਤ ਵਾਸੀ ਰੱਤੇਵਾਲਾ ਵਜੋਂ ਹੋਈ ਹੈ। ਇਸ ਹਮਲੇ &OpenCurlyQuote;ਚ ਇੱਕ ਜਵਾਨ ਜ਼ਖ਼ਮੀ ਵੀ ਹੋਇਆ ਹੈ। ਘਟਨਾ ਤੋਂ ਬਾਅਦ ਦੋਸ਼ੀ ਸਕਾਰਪੀਓ ਕਾਰ &OpenCurlyQuote;ਚ ਫਰਾਰ ਹੋ ਗਿਆ।<&sol;p>&NewLine;<p>ਚਸ਼ਮਦੀਦਾਂ ਅਨੁਸਾਰ ਬੁੱਧਵਾਰ ਰਾਤ ਕਰੀਬ ਸਾਢੇ ਨੌਂ ਵਜੇ ਕੋਟਕਪੂਰਾ ਰੋਡ ਬਾਈਪਾਸ ’ਤੇ ਸਕਾਰਪੀਓ ਕਾਰ ’ਚ ਆਏ ਕੁਝ ਨੌਜਵਾਨ ਕਾਰ ’ਚੋਂ ਹੇਠਾਂ ਉਤਰ ਗਏ। ਉਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਪਿਸਤੌਲ ਫੜੀ ਹੋਈ ਸੀ। ਉਸ ਦਾ ਸੁਮਿਤ ਨਾਲ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਦੋਸ਼ੀਆਂ ਨੇ ਸੁਮਿਤ &OpenCurlyQuote;ਤੇ ਗੋਲੀਆਂ ਚਲਾ ਦਿੱਤੀਆਂ&comma; ਜਿਸ ਕਾਰਨ ਉਸ ਦੀ ਮੌਕੇ &OpenCurlyQuote;ਤੇ ਹੀ ਮੌਤ ਹੋ ਗਈ।<&sol;p>&NewLine;<p>ਇਕ ਹੋਰ ਨੌਜਵਾਨ ਵੀ ਜ਼ਖਮੀ ਹੋ ਗਿਆ ਹੈ ਅਤੇ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਸੂਚਨਾ ਮਿਲਣ &OpenCurlyQuote;ਤੇ ਪੁਲਿਸ ਮੁਲਾਜ਼ਮਾਂ ਨੇ ਮੌਕੇ &OpenCurlyQuote;ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ &OpenCurlyQuote;ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ &OpenCurlyQuote;ਚ ਰਖਵਾਇਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;