ਚਮਕੌਰ ਸਾਹਿਬ, 22 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਜ਼ਦੀਕੀ ਪਿੰਡ ਬੱਸੀ ਗੁੱਜਰਾ ਵਿਖੇ 2 ਗੁੱਟਾਂ ਦੀ ਆਪਸੀ ਲੜਾਈ ਵਿਚ 22 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਜਦਕਿ 3 ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਧੀਰਜ ਕੁਮਾਰ ਪੁੱਤਰ ਰਾਜਪਾਲ ਸਿੰਘ ਚਮਕੌਰ ਸਾਹਿਬ ਪੈਟਰੋਲ ਪੰਪ ‘ਤੇ ਕੰਮ ਕਰਦਾ ਸੀ, ਜਿਸ ਦੀ ਹਮਲਾਵਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਤੇ ਗੱਲ ਇੰਨੀ ਵੱਧ ਗਈ ਕਿ ਦੋਹਾਂ ਗੁੱਟਾਂ ਦੀ ਆਪਸੀ ਖੂਨੀ ਝੜਪ ਹੋ ਗਈ ਅਤੇ ਲੜਾਈ ਵਿਚ ਉਕਤ ਲੜਕੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਦੇਰ ਰਾਤ ਪਰਚਾ ਦਰਜ ਕਰ ਦਿੱਤਾ ਗਿਆ ਹੈ ਤੇ ਪੜਤਾਲ ਜਾਰੀ ਹੈ।
ਚਮਕੌਰ ਸਾਹਿਬ ‘ਚ ਮਾਮੂਲੀ ਤਕਰਾਰ ਮਗਰੋਂ ਨੌਜਵਾਨ ਦਾ ਕਤਲ, 3 ਸੀਰੀਅਸ
Related Post