ਸਿਨਮਾ ਸਾਡੀ ਜ਼ਿੰਦਗੀ ਹੈ ਵੀ,ਤੇ ਨਹੀਂ ਵੀ , ਪਰ ਕਿਸੇ ਵੀ ਕਲਾ ਪਿੱਛੇ ਇਕ ਦਿਮਾਗ ਹੁੰਦਾ ਹੈ, ਪਰ ਕਲਾ ਨੂੰ ਤੁਸੀਂ ਕਿਸੇ ਸੀਮਾ ਵਿਚ ਨਹੀਂ ਬੰਨ ਸਕਦੇ ,ਕਲਾ ਨੇ ਆਖਰੀ ਰੂਪ ਤੁਹਾਡੇ ਮਨਾਂ ਚ ਉਤਰ ਕੇ ਹੀ ਲੈਣਾ ਹੁੰਦਾ ਹੈ । ਮੇਰਾ ਮੰਨਣਾ ਕਿ ਹਰ ਬੰਦੇ ਅੰਦਰ ਇੱਕ ਸੱਭਿਆਚਾਰ ਹੁੰਦਾ ਹੈ ਜੋ ਕਿ ਆਪਣੇ ਮਨ ਅੰਦਰ ਕਿਸੇ ਵਰਤਾਰੇ ਨੂੰ ਮਹਿਸੂਸ ਕਰਨ ਦੇ ਟੈਬੂ ਬਣਾਉਂਦਾ ਢਾਉਂਦਾ ਰਹਿੰਦਾ ਹੈ ਤੇ ਉਸੇ ਸੱਭਿਆਚਾਰ ਵਿਚ ਕਿਸੇ ਵੀ ਵਰਤਾਰੇ ਨੂੰ ਦੇਖਣ ਮਹਿਸੂਸ ਕਰਨ ਦੀ ਸਾਡੀ ਸਮਰੱਥਾ ਲੁਕੀ ਹੁੰਦੀ ਹੈ । ਹਰ ਕਿਸੇ ਦਾ ਕਹਾਣੀ ਨੂੰ ਕਹਿਣ ਦਾ ਆਪਣਾ ਢੰਗ ਹੁੰਦਾ ਹੈ , ਜਿਵੇਂ ਜਿਆਦਾਤਰ ਸਿਨਮੇ ਵਿੱਚ ਜਿਹੜੇ ਪਾਤਰ ਬਹੁਤ ਮਾੜੇ ਵਿਵਹਾਰ ਦੇ ਹੁੰਦੇ ਹਨ ਉਹ ਮਾੜੇ ਹੀ ਦਿਖਾਏ ਜਾਂਦੇ ਨੇ ਤੇ ਬਹੁਤ ਚੰਗੇ ,ਚੰਗੇ ਹੀ ਦਿਖਾਈ ਦਿੰਦੇ ਨੇ ,ਮਤਲਬ ਵਿਚ ਵਿਚਾਲਾ ਕੁਛ ਨੀ । ਕਈ ਵਾਰ ਜੋ ਸਾਡੀ ਜਿੰਦਗੀ ਵਿੱਚ ਅਜਿਹੀ ਸਥਿਤੀ ਵਾਪਰਦੀ ਹੈ, ਜੋ ਸੱਚ ਹੁੰਦੀ ਹੈ ਪਰ ਸਾਡਾ ਸਮਾਜ ਉਸ ਨੂੰ ਸਵੀਕਾਰ ਨਹੀਂ ਕਰਦਾ , ਪਰ ਅਸੀਂ ਸਮਾਜ ਸਾਹਮਣੇ ਓਹਦਾ ਚੰਗਾ ਪੱਖ ਹੀ ਰੱਖਦੇ ਹਾਂ ।
“You” ਵੈਬ ਸੀਰੀਜ਼ netflix ਤੇ ਉਪਲਬਧ ਹੈ ਜਿਸ ਵਿਚ” Joy” ਨਾਮ ਦਾ ਪਾਤਰ ਨੂੰ ਕਹਾਣੀਕਾਰ ਨੇ ਉਸੇ ਤਰਾਹ ਹੀ ਪੇਸ਼ ਕੀਤਾ ਹੈ ਜਿਸ ਤਰ੍ਹਾਂ ਇੱਕ ਇਨਸਾਨ ਕਈ ਵਾਰ ਆਪਣੀ ਜਿੰਦਗੀ ਵਿਚ ਹੁੰਦਾ ਹੈ , ਕਹਾਣੀਕਾਰ ਇਹ ਗੱਲਾਂ ਦੀ ਪਰਵਾਹ ਨਹੀਂ ਕਰਦਾ ਕਿ ਉਸਦੇ ਪਾਤਰ ਬਾਰੇ ਲੋਕ ਕੀ ਕਹਿਣਗੇ ਜਾਂ ਜੋ ਉਸਨੇ ਉਸਨੂੰ ਦਿਖਾਇਆ ਹੈ ,ਉਸ ਬਾਰੇ ਬੁੱਧੀਜੀਵੀ ਇਹ ਲਿਖਣਗੇ ਕਿ ਇਹ ਸਾਡੀ ਸਮਾਜ ਦੇ ਉਲਟ ਹੈ , ਜਾ ਸਮਾਜ ਤੇ ਇਸਦਾ ਕੀ ਅਸਰ ਪਵੇਗਾ ਉਹ ਬਿਲਕੁਲ ਬੇਪਰਵਾਹ ਹੈ । ਉਹ ਉਸਨੂੰ ਓਸੇ ਤਰਾਹ ਪੇਸ਼ ਕਰਦਾ ਹੈ ਜੋ ਸੱਚ ਹੈ , ਉਹ ਆਪਣੀ ਗਰਲਫਰੈਂਡ ਨੂੰ ਬਹੁਤ ਪਿਆਰ ਕਰਦਾ ਹੈ ਉਸ ਲਯੀ ਕੁਛ ਵੀ ਕਰ ਸਕਦਾ ਹੈ, ਏਥੋਂ ਤੱਕ ਕਿ ਆਪਣੇ ਪਿਆਰ ਦੇ ਰਸਤੇ ਚ ਆਉਣ ਵਾਲੇ ਪੱਥਰਾਂ ਦਾ ਕਤਲ ਵੀ ਕਰ ਦਿੰਦਾ ਹੈ, ਪਰ ਓਹ ਬਹੁਤ ਦਿਆਲੂ ਵੀ ਹੈ , poco ਨਾਮ ਦੇ ਬੱਚੇ ਨੂੰ ਬਹੁਤ ਪਿਆਰ ਕਰਦਾ ਹੈ, ਉਸਨੂੰ ਪੜ੍ਹਨ ਲਈ ਲਾਇਬਰੇਰੀ ਚੋ ਕਿਤਾਬਾ ਲਿਆ ਕਿ ਦਿੰਦਾ ਹੈ, poco ਦੀ ਮੰਮੀ ਦੀ ਜਾਨ ਵੀ ਬਚਾਉਂਦਾ ਹੈ , ਮਤਲਬ ਇਨਸਾਨ ਦੀ ਫਿਤਰਤ ਨੂੰ ਸਾਰੇ ਪੱਖਾਂ ਤੋਂ ਪੇਸ਼ ਕੀਤਾ ਹੈ , ਜਿਵੇ ਅਸੀਂ ਚੰਗੇ ਵੀ ਹੁੰਦੇ ਹੈ ਤੇ ਮਾੜੇ ਵੀ ਹੁੰਦੇ ਹਾਂ । Beck ਬਹੁਤ ਪਿਆਰੀ ਕੁੜੀ ਹੈ, ਉਹ “joy ” ਪਿਆਰ ਕਰਨ ਲਗਦੀ ਹੈ , ਉਸਨੂੰ ਲਗਦਾ ਹੈ ਕਿ joy ਉਸਦੇ ਪਿਆਰ ਲਯੀ ਬਹੁਤ ਕੁਝ ਕਰਦਾ ਹੈ , ਪਰ ਜਦੋ ਉਸਨੂੰ ਇਹ ਪਤਾ ਲਗਦਾ ਹੈ ਕਿ ਉਸਨੇ ਉਸਦੇ ਦੋਸਤਾਂ ਦਾ ਕਤਲ ਕੀਤਾ ਹੈ ਭਾਵੇ ਉਹ beck ਲਯੀ ਸਹੀ ਨਹੀਂ ਸਨ ,ਤਾਂ ਉਹ ਉਸਨੂੰ ਨਫਰਤ ਕਰਨ ਲਗਦੀ ਹੈ , joy ਨੂੰ ਇਸ ਗੱਲ ਦਾ ਪਤਾ ਲਗਦਾ ਹੈ ਤਾਂ ਉਹ beck ਨੂੰ ਕੈਦ ਕਰ ਲੈਂਦਾ ਹੈ ਕਿਉਂਕਿ ਉਸਨੂੰ ਲਗਦਾ ਹੈ ਕਿ ਉਹ beck ਨੂੰ ਖੋ ਨਾ ਦੇਵੇ, ਅੰਤ ਤੇ ਜਦੋ joy ਨੂੰ ਇਸ ਗੱਲ ਦਾ ਪੂਰਾ ਪਤਾ ਲਗਦਾ ਹੈ ਕਿ beck ਉਸਨੂੰ ਨਫਰਤ ਕਰਦੀ ਹੈ ਤਾਂ ਉਹ ਉਸਦਾ ਕਤਲ ਕਰ ਦਿੰਦਾ ਹੈ ।ਅਸਲ ਵਿਚ ਇਨਸਾਨ ਦੀ ਮਨੋਸਥਿਤੀ ਕੀ ਹੁੰਦੀ ਹੈ ਉਹ ਕਦੋ ਕੀ ਸੋਚਦਾ ,ਕਦੋ ਕੀ ਮਹਿਸੂਸ ਕਰਦਾ ਹੈ, ਇਹ ਸਥਿਤੀ ਤੇ ਹੀ ਨਿਰਭਰ ਕਰਦਾ ਹੈ ,ਬੰਦਾ ਆਪਣੇ ਅੰਦਰ ਬਣਦਾ ਢਹਿੰਦਾ ਰਹਿੰਦਾ ਹੈ ।
ਤਕਨੀਕ ਦੇ ਪੱਖ ਤੋਂ ਇਹ ਵੈਬ ਸੀਰੀਜ਼ ਤੁਹਾਡੇ ਨਾਲ ਖੇਡਦੀ ਹੈ, ਪਰ ਤਕਨੀਕ ਦੀ ਬੁਣਤਰ ਨਾ ਹੀ ਤਾਂ ਵਿਸ਼ੇ ਤੇ ,ਨਾ ਹੀ ਤੁਹਾਡੇ ਤੇ ਹਾਵੀ ਹੁੰਦੀ ਹੈ । ਕਹਾਣੀ, ਤੂਹਾਨੂੰ ਉਸ ਸੰਸਾਰ ਦੀ ਸੈਰ ਕਰਾਉਂਦੀ ਹੈ ਜਿਸ ਦਾ ਤੁਸੀਂ ਕਦੇ ਹਿੱਸਾ ਵੀ ਨਹੀਂ ਰਹੇ । ਫਿਲਮ ਦੇ ਕਿਰਦਾਰ ਰੈਡੀਮੇਡ ਨਹੀਂ ਸਗੋਂ ਓਹਨਾ ਦੀ ਹੋਣੀ ਕਹਾਣੀ ਤਹਿ ਕਰਦੀ ਹੈ ਜੇ ਅਦਾਕਾਰੀ ਦੇ ਪੱਖ ਤੋਂ ਗੱਲ ਕਰੀਏ ਤਾਂ ਕਹਾਣੀ ਦੇ ਪਾਤਰ ਅਦਾਕਾਰੀ ਤਾਂ ਬਿਲਕੁਲ ਵੀ ਨਹੀਂ ਕਰਦੇ। ਸਾਡਾ ਬਾਈ ਜੋ ਸਾਨੂੰ ਨਾਟਕ ਸਿਖਾਉਂਦਾ ਸੀ ਉਹ ਕਹਿੰਦਾ ਹੁੰਦਾ ਸੀ ਕਿ ਤੁਸੀਂ ਐਕਟਿੰਗ ਨਹੀਂ ਕਰਨੀ ਮੈਨੂੰ ਇਹ ਗੱਲ ਅੱਜ ਇਹ ਵੈਬ ਸੀਰੀਜ਼ ਦੇਖ ਕੇ ਸਮਝ ਆਈ ਕਿ ਉਹ ਇਸ ਤਰ੍ਹਾਂ ਕਿਉਂ ਕਹਿੰਦੇ ਸੀ।