ਜਲੰਧਰ| ਯਾਰੀਆਂ-2 ਮੂਵੀ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਸ਼ੁਰੂ ਹੋਏ ਵਿਵਾਦ ਨੇ ਇਕ ਨਵਾਂ ਰੂਪ ਧਾਰਨ ਕਰ ਲਿਆ ਹੈ। ਹੁਣ ਇਸ ਫਿਲਮ ਖਿਲਾਫ SGPC ਨੇ ਧਾਰਮਿਕ ਭਾਵਨਾਵਾਂ ਭੜਕਾਉਣ (295-1) ਦਾ ਪਰਚਾ ਦਰਜ ਕਰਵਾਇਆ ਹੈ। ਇਹ ਪਰਚਾ ਫਿਲਮ ਦੇ ਐਕਟਰ, ਡਾਇਰੈਕਟਰ ਤੇ ਪ੍ਰੋਡਿਊਸਰ ਖਿਲਾਫ ਦਰਜ ਕੀਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ
ਅਸਲ ਵਿਚ ਹਿੰਦੀ ਮੂਵੀ ਯਾਰੀਆਂ-2 ਵਿਚਲੇ ਇਕ ਸੀਨ ਵਿਚ ਹੀਰੋ ਬੱਸ ਵਿਚ ਮੋਨਾ-ਘੋਨਾ ਬਣ ਕੇ ਗਲ਼ ਵਿਚ ਸਿਰੀ ਸਾਹਿਬ ਪਾ ਕੇ ਮਸਤੀ ਕਰਦਾ ਦਿਖਾਈ ਦੇ ਰਿਹਾ ਹੈ। ਸਿਰੀ ਸਾਹਿਬ ਨੂੰ ਸਿੱਖ ਧਰਮ ਵਿਚ ਬਹੁਤ ਹੀ ਸਤਿਕਾਰਯੋਗ ਸਥਾਨ ਪ੍ਰਾਪਤ ਹੈ। ਇਸ ਲਈ ਸਾਰੇ ਸਿੱਖ ਸਮਾਜ ਵਿਚ ਇਸ ਸੀਨ ਨੂੰ ਲੈ ਕੇ ਗੁੱਸਾ ਸੀ। ਕਾਫੀ ਦਿਨਾਂ ਤੋਂ ਇਸਦਾ ਵਿਵਾਦ ਚੱਲ ਰਿਹਾ ਹੈ। ਹੁਣ SGPC ਨੇ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਇਸ ਫਿਲਮ ਦੇ ਹੀਰੋ, ਪ੍ਰੋਡਿਊਸਰ ਤੇ ਡਾਇਰੈਕਟਰ ਖਿਲਾਫ ਪਰਚਾ ਦਰਜ ਕਰਵਾਇਆ ਹੈ।