ਦਿੱਲੀ| ਦੇਸ਼ ਦੇ ਪਹਿਲਵਾਨਾਂ ਨੂੰ ਐਤਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ਤੋਂ ਹਿਰਾਸਤ ਵਿੱਚ ਲਿਆ ਗਿਆ। ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ਤੋਂ ਸੰਸਦ ਤੱਕ ਮਾਰਚ ਕਰ ਰਹੇ ਪਹਿਲਵਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ ਜ਼ਬਰਦਸਤ ਝੜਪ ਹੋ ਗਈ।

ਪੁਲਿਸ ਨੇ ਪਹਿਲਵਾਨਾਂ ਨੂੰ ਰੋਕ ਲਿਆ। ਪੁਲਿਸ ਨੇ ਵਿਨੇਸ਼-ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਅਤੇ ਸਾਰੇ ਪਹਿਲਵਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਜੰਤਰ-ਮੰਤਰ ਨੂੰ ਖਾਲੀ ਕਰ ਦਿੱਤਾ। ਪਹਿਲਵਾਨ ਸਾਕਸ਼ੀ ਮਲਿਕ ਨੇ ਦਿੱਲੀ ਪੁਲਸ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਨੂੰ ਜ਼ਬਰਦਸਤੀ ਘਸੀਟਿਆ ਗਿਆ, ਜਿਸ ‘ਚ ਉਸ ਨੂੰ ਸੱਟਾਂ ਵੀ ਲੱਗੀਆਂ ਹਨ।

ਝੜਪ ਦੇ ਇਕ ਦਿਨ ਬਾਅਦ ਸਾਕਸ਼ੀ ਮਲਿਕ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਹੈ। ਅਸੀਂ ਸ਼ਾਂਤੀਪੂਰਵਕ ਮਾਰਚ ਕੱਢਣਾ ਚਾਹੁੰਦੇ ਸੀ ਪਰ ਪੁਲਿਸ ਨੇ ਸਾਨੂੰ ਰੋਕ ਦਿੱਤਾ। ਪੁਲਿਸ ਨੇ ਸਾਨੂੰ ਧੱਕੇ ਦੇ ਕੇ ਘਸੀਟਿਆ। ਸਾਕਸ਼ੀ ਨੇ ਕਿਹਾ ਕਿ ਅਸੀਂ ਕੋਈ ਦੰਗਾ ਨਹੀਂ ਕਰ ਰਹੇ ਸੀ। ਅਸੀਂ ਸਿਰਫ਼ ਆਪਣਾ ਮਾਰਚ ਕੱਢ ਰਹੇ ਸੀ। ਪੁਲਿਸ ਨੇ ਸਾਨੂੰ ਘਸੀਟਿਆ ਜਿਸ ਵਿੱਚ ਸਾਨੂੰ ਸੱਟਾਂ ਵੀ ਲੱਗੀਆਂ।

ਜੰਤਰ-ਮੰਤਰ ‘ਤੇ ਐਤਵਾਰ ਨੂੰ ਹੋਈ ਝੜਪ ਦੇ ਸਬੰਧ ‘ਚ ਦਿੱਲੀ ਪੁਲਸ ਨੇ ਪ੍ਰਦਰਸ਼ਨਕਾਰੀਆਂ ਅਤੇ ਹੋਰਾਂ ਖਿਲਾਫ ਐੱਫ.ਆਈ.ਆਰ. ਦਿੱਲੀ ਪੁਲਸ ਨੇ ਕਿਹਾ, ”ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਪ੍ਰਦਰਸ਼ਨ ਦੇ ਹੋਰ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।