ਚੰਡੀਗੜ. ਸੈਕਟਰ 40 ਵਿੱਚ ਵਰਲਡ ਐਨਆਰਆਈ ਸੋਸ਼ਲ ਐਂਡ ਕਲਚਰਲ ਐਸੋਸੀਏਸ਼ਨ ਵਲੋਂ ਵਰਲਡ ਐਨਆਰਆਈ ਸੰਮੇਲਨ ਐਸੋਸੀਏਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਸਤਪਾਲ ਤਿਵਾੜੀ ਦੀ ਦੇਖਰੇਖ ਵਿੱਚ ਕਰਵਾਇਆ ਗਿਆ। ਸੰਮੇਲਨ ਦੀ ਪ੍ਰਧਾਨਗੀ ਐਸੋਸ਼ੀਏਸ਼ਨ ਦੇ ਨਾੱਰਥ ਇੰਡੀਆ ਪ੍ਰਭਾਰੀ ਭੀਮਸੇਨ ਐਡਗਵਾਲ ਜੀ ਨੇ ਕੀਤੀ। ਰੂਬੀ ਗੁਪਤਾ ਕੋ ਕੋਆਰਡਿਨੇਟਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਡਾ ਟੀਚਾ ਆਪਣੇ ਪ੍ਰਵਾਸੀ ਭੈਣਾ-ਭਰਾਵਾਂ ਨੂੰ ਆਪਣੇ ਨਾਲ ਜੋੜ ਕੇ ਭਾਰਤ ਦੇ ਸਭਿਆਚਾਰ ਤੇ ਸੰਸਕ੍ਰਿਤੀ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਇਸਦਾ ਵਿਦੇਸ਼ ਵਿੱਚ ਵੀ ਪ੍ਰਸਾਰ ਹੋ ਸਕੇ। ਪ੍ਰੋਗ੍ਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਸਾਬਕਾ ਮੇਅਰ ਆਸ਼ਾ ਕੁਮਾਰੀ ਜਸਵਾਲ, ਨਿਗਮ ਕੌਂਸਲਰ ਸੁਨੀਤਾ ਧਵਨ, ਪ੍ਰੇਮ ਕੁਮਾਰ ਕੌਸ਼ਿਕ, ਮੀਨਾ ਤੀਵਾਰੀ ਸ਼ਾਮਲ ਹੋਏ।
ਐਸੋਸੀਏਸ਼ਨ ਦੀ ਸਥਾਨਕ ਇਕਾਈ ਦੀ ਕੋਆਰਡਿਨੇਟਰ ਨੇਹਾ ਅਰੋੜਾ ਨੇ ਕਿਹਾ ਕਿ ਸਮਾਜ ਦੇ ਵੰਚਿਤ ਵਰਗ ਨੂੰ ਸਮਾਜਕ ਗਤਿਵਿਧਿਆਂ ਦੀ ਮੁੱਖ ਧਾਰਾ ਨਾਲ ਜੋੜਨਾ ਹੈ। ਰੂਬੀ ਗੁਪਤਾ, ਰੂਚੀ ਕਪੂਰ ਅਤੇ ਅਨੂ ਮੱਕੜ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਅਸੀਂ ਇੰਡੋ ਪ੍ਰਵਾਸੀ ਭਾਈਚਾਰੇ ਨੂੰ ਪ੍ਰੋਤਸਾਹਿਤ ਕਰਾਂਗੇ। ਨੇਹਾ ਅਰੋੜਾ ਨੇ ਕਿਹਾ ਕਿ ਐਸੋਸਿਏਸ਼ਨ ਦਾ ਵਿਸਤਾਰ ਅਭਿਆਨ ਚਲਾ ਕੇ ਮੈਂਬਰਾਂ ਦੀ ਗਿਣਤੀ ਨੂੰ ਵਧਾਇਆ ਜਾਵੇਗਾ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।