ਜਲੰਧਰ | ਲੋਕ ਠੱਗੀ ਦੇ ਰੋਜਾਨਾ ਨਵੇਂ-ਨਵੇਂ ਤਰੀਕੇ ਕੱਢ ਰਹੇ ਹਨ। ਜਲੰਧਰ ਦੇ ਨਕੋਦਰ ਇਲਾਕੇ ਦੀ ਇੱਕ ਮਹਿਲਾ ਨੇ ਆਪਣੇ ਵਕੀਲ ਨੂੰ ਹੀ ਬਲੈਕਮੇਲ ਕਰਕੇ 8 ਲੱਖ ਰੁਪਏ ਠੱਗ ਲਏ।

ਮਹਿਲਾ ਦਾ ਆਪਣੇ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ। ਵਕੀਲ ਮਹਿਲਾ ਦਾ ਕੇਸ ਲੜ ਰਿਹਾ ਸੀ। ਮਹਿਲਾ ਨੇ ਬਹਾਨੇ ਨਾਲ ਗੱਲਬਾਤ ਲਈ ਵਕੀਲ ਨੂੰ ਆਪਣੇ ਪਿੰਡ ਬੁਲਾਇਆ ਅਤੇ ਅਸ਼ਲੀਲ ਵੀਡੀਓ ਬਣਾ ਲਈ। ਇਸ ਤੋਂ ਬਾਅਦ ਮਹਿਲਾ ਦਾ ਸਾਥ ਆਇਆ ਅਤੇ ਵਕੀਲ ਤੋਂ ਵੀਡੀਓ ਵਾਇਰਲ ਕਰਨ ਦੀ ਗੱਲ ਕਹਿ ਕੇ ਪੈਸਿਆਂ ਦੀ ਮੰਗ ਕਰਨ ਲੱਗੇ।

ਕੀਲ ਨੇ 4 ਵਾਰ ਵਿੱਚ ਮਹਿਲਾ ਨੂੰ 8 ਲੱਖ ਰੁਪਏ ਦੇ ਦਿੱਤੇ। ਇਸ ਤੋਂ ਬਾਅਦ ਮਹਿਲਾ ਅਤੇ ਉਸ ਦੇ ਸਾਥੀ ਨੇ 2 ਲੱਖ ਰੁਪਏ ਹੋਰ ਮੰਗੇ ਤਾਂ ਵਕੀਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।

ਨਕੋਦਰ ਪੁਲਿਸ ਨੇ ਪਿੰਡ ਸ਼ਰਕਪੁਰ ਦੇ ਰਹਿਣ ਵਾਲੇ ਮਹਿਲਾ ਦੇ ਸਾਥੀ ਜਸਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ਾਤਿਰ ਮਨਪ੍ਰੀਤ ਕੌਰ ਫਰਾਰ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।)