ਔਰਤ ਨੇ ਸਟੋਰ ‘ਤੇ ਮਾਰੀਆਂ ਛਿਕਾਂ, ਮਾਲਕ ਨੇ ਬਾਹਰ ਸੁੱਟਿਆ ਲੱਖਾਂ ਦਾ ਸਾਮਾਨ

0
674

ਜਲੰਧਰ . ਕੋਰੋਨਾ ਵਾਇਰਸ ਦਾ ਡਰ ਸਾਰੀ ਦੁਨੀਆਂ ਵਿਚ ਛਾਇਆ ਹੋਇਆ ਹੈ। ਖ਼ਾਸਕਰ ਅਮਰੀਕਾ ਵਿਚ, ਦਿਨੋਂ ਦਿਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ ਇਕ ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਦੌਰਾਨ ਪੈਨਸਿਲਨੀਆ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਕਰਿਆਨੇ ਦੀ ਦੁਕਾਨ ਵਿਚ 35 ਹਜ਼ਾਰ ਡਾਲਰ ਯਾਨੀ ਲਗਭਗ 26 ਲੱਖ ਦਾ ਖਾਣ ਦਾ ਸਮਾਨ ਸੁੱਟ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਮਹਿਲਾ ਨੇ ਇਸ ਦੁਕਾਨ ਵਿਚ ਇਕ ਸਮਾਨ ਵਾਲੇ ਹਿੱਸੇ ਵਿਚ ਛਿੱਕ ਮਾਰ ਦਿੱਤੀ ਸੀ ਅਤੇ ਇਸੇ ਕਾਰਨ ਕਰ ਕੇ ਦੁਕਾਨ ਦੇ ਮਾਲਕ ਨੇ 26 ਲੱਖ ਦਾ ਸਮਾਨ ਸੁੱਟ ਦਿੱਤਾ। ਦੁਕਾਨਦਾਰ ਨੂੰ ਛੱਕ ਸੀ ਕਿ ਕਿਤੇ ਇਸ ਮਹਿਲਾ ਨੂੰ ਕੋਰੋਨਾ ਪਾਜ਼ੀਟਿਵ ਤਾਂ ਨਹੀਂ ਹੈ।

ਪੁਲਿਸ ਨੇ ਕੀਤਾ ਗ੍ਰਿਫ਼ਤਾਰ 

ਦੁਕਾਨਦਾਰ ਅਨੁਸਾਰ ਸਟੋਰ ਵਿੱਚ ਦਾਖਲ ਹੁੰਦੇ ਹੀ ਇਸ ਔਰਤ ਨੇ ਛਿੱਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਦੁਕਾਨਦਾਰ ਦਾ ਕਹਿਣਾ ਹੈ ਕਿ ਔਰਤ ਨੇ ਸਟੋਰ ਵਿਚ ਰੱਖੇ ਸਮਾਨ ਅਤੇ ਮੀਟ ਉੱਤੇ ਛਿੱਕਣਾ ਸ਼ੁਰੂ ਕਰ ਦਿੱਤਾ। ਦੁਕਾਨਦਾਰ ਨੇ ਤੁਰੰਤ ਦੁਕਾਨ ਵਿਚੋਂ ਸਮਾਨ ਕੱਢ ਕੇ ਸੁੱਟਣਾ ਸ਼ੁਰੂ ਕਰ ਦਿੱਤਾ। ਮਾਲਕ ਵੱਲੋਂ ਤੁਰੰਤ ਪੁਲਿਸ ਨੂੰ ਵੀ ਬੁਲਾਇਆ ਗਿਆ ਅਤੇ ਮਹਿਲਾ ਨੂੰ ਹਿਰਾਸਤ ਵਿਚ ਭੇਜ ਦਿੱਤਾ। ਪੁਲਿਸ ਅਨੁਸਾਰ ਉਕਤ ਔਰਤ ਨੇ ਜਾਣ ਬੁੱਝ ਕੇ  ਅਜਿਹਾ ਕੀਤਾ ਸੀ। ਹੁਣ ਇਸ ਔਰਤ ‘ਤੇ ਅਪਰਾਧਿਕ ਕੇਸ ਚੱਲੇਗਾ।

ਸ਼ੁਰੂਆਤੀ ਰਿਪੋਰਟ ਅਨੁਸਾਰ, ਔਰਤ ਕੋਰੋਨਾ ਵਾਇਰਸ ਪ੍ਰਤੀ ਸਕਾਰਾਤਮਕ ਨਹੀਂ ਸੀ ਪਰ ਪੁਲਿਸ ਨੇ ਕਿਹਾ ਹੈ ਕਿ ਉਸਦਾ ਜਲਦੀ ਹੀ ਟੈਸਟ ਕੀਤਾ ਜਾਵੇਗਾ। ਦੱਸ ਦਈਏ ਕਿ ਭਾਰਤ ਕੋਰੋਨਾ ਵਾਇਰਸ ਨਾਲ ਜੰਗੀ ਪੱਧਰ ਦੀ ਲੜਾਈ ਲੜ ਰਿਹਾ ਹੈ। ਸ਼ੁੱਕਰਵਾਰ 21 ਦਿਨਾਂ ਦੇ ਤਾਲਾਬੰਦੀ ਹੋਣ ਦਾ ਤੀਜਾ ਦਿਨ ਹੈ। ਸੰਕਰਮਿਤ ਮਰੀਜ਼ਾਂ ਦੇ ਅੰਕੜੇ ਲਗਾਤਾਰ ਵਧ ਰਹੇ ਹਨ। ਤਾਜ਼ਾ ਰਿਪੋਰਟ ਦੇ ਅਨੁਸਾਰ ਭਾਰਤ ਵਿਚ ਹੁਣ ਤੱਕ ਕੋਰੋਨਾ ਦੇ ਤਕਰੀਬਨ 724 ਮਾਮਲੇ ਹੋਏ ਹਨ, ਇਸ ਦੇ ਨਾਲ ਹੀ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੱਥ ਦੇ ਬਾਵਜੂਦ ਕਿ ਭਾਰਤ ਪੂਰੀ ਤਰ੍ਹਾਂ ਬੰਦ ਹੈ, ਕੋਰੋਨਾ ਦੇ ਮਰੀਜ਼ਾਂ ਦੇ ਵੱਧ ਰਹੇ ਅੰਕੜੇ ਚਿੰਤਾਜਨਕ ਹਨ।