ਜਲੰਧਰ | ਸ਼ਨੀਵਾਰ ਤੜਕੇ ਮਹਾਨਗਰ ‘ਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮਕਸੂਦਾਂ ਮੰਡੀ ‘ਚ ਠੇਕੇ ‘ਤੇ ਕੰਮ ਕਰਦੇ ਸੱਤਾ ਘੁਮਾਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਿਸ ਦੀ ਲਾਸ਼ ਬਰਲਟਨ ਪਾਰਕ ‘ਚੋਂ ਮਿਲੀ।


ਦੱਸਿਆ ਜਾ ਰਿਹਾ ਹੈ ਕਿ ਮੰਡੀ ਦੇ ਹੀ ਵਪਾਰੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਅੱਜ ਹਮਲਾਵਰਾਂ ਨੇ ਬਰਲਟਨ ਪਾਰਕ ‘ਚ ਸੱਤਾ ਦੀ ਰੇਕੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ‘ਚ ਸੱਤੇ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਸਭ ਕੁਝ ਠੀਕ ਨਹੀਂ ਹੈ। ਜਿਸ ਤਰ੍ਹਾਂ ਅਪਰਾਧਿਕ ਮਾਮਲੇ ਵਧ ਰਹੇ ਹਨ, ਕਾਨੂੰਨ ਵਿਵਸਥਾ ਨਾਂ ਦੀ ਚੀਜ਼ ਕਿਧਰੇ ਨਜ਼ਰ ਨਹੀਂ ਆ ਰਹੀ। ਲੁੱਟ-ਖੋਹ ਅਤੇ ਗੋਲੀਬਾਰੀ ਤੋਂ ਬਾਅਦ ਹੁਣ ਕਤਲ ਵੀ ਆਮ ਹੋ ਗਏ ਹਨ। ਬੀਤੇ ਦਿਨੀਂ ਦਮੋਰੀਆ ਪੁਲ ‘ਤੇ ਹੋਏ ਕਤਲ ਤੋਂ ਬਾਅਦ ਬਰਲਟਨ ਪਾਰਕ ਨੇੜੇ ਦੂਸਰਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਸਤਨਾਮ ਉਰਫ ਸੱਤਾ ਘੁੰਮਣ ਦੀ ਮੌਤ ਹੋ ਗਈ।

ਵੇਰਕਾ ਮਿਲਕ ਪਲਾਂਟ ਨੇੜੇ ਬੈਂਕ ਕਾਲੋਨੀ ਦਾ ਵਸਨੀਕ ਸਤਨਾਮ ਮਕਸੂਦਾਂ ਨਵੀਂ ਸਬਜ਼ੀ ਮੰਡੀ ਦੇ ਗੇਟ ’ਤੇ ਸਾਈਕਲ ਪਾਰਕਿੰਗ ’ਤੇ ਕਰਿੰਦਾ ਸੀ ਪਰ ਸਬਜ਼ੀ ਮੰਡੀ ’ਚ ਹੀ ਵਸੂਲੀ ਅਤੇ ਚੌਕੀਦਾਰੀ ਨੂੰ ਲੈ ਕੇ ਕਿਸੇ ਨਾਲ ਝਗੜਾ ਹੋ ਗਿਆ। ਇਸੇ ਝਗੜੇ ਵਿਚ ਅੱਜ ਤੜਕੇ 3.30 ਤੋਂ 4.00 ਵਜੇ ਦੇ ਦਰਮਿਆਨ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਹੀ ਸੱਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਕੁਝ ਦਿਨ ਪਹਿਲਾਂ ਵੀ ਪਾਰਕਿੰਗ ਵਿਚ ਚੌਕੀਦਾਰ ਨੂੰ ਲੈ ਕੇ ਉਸ ਦਾ ਕਿਸੇ ਨਾਲ ਝਗੜਾ ਹੋ ਗਿਆ ਸੀ, ਜਿਸ ਵਿਚ ਦੋਵੇਂ ਧੜਿਆਂ ਨੇ ਇਕ-ਦੂਜੇ ਨੂੰ ਦੇਖ ਲੈਣ ਦੀ ਧਮਕੀ ਦਿੱਤੀ ਸੀ। ਅੱਜ ਉਸੇ ਵਿਵਾਦ ਕਰਕੇ ਕਤਲ ਕਰ ਦਿੱਤਾ ਗਿਆ।

ਕੱਲ ਵੀ ਕਤਲ ਦੀ ਘਟਨਾ ਸਾਹਮਣੇ ਆਈ ਸੀ, ਜਿਸ ਵਿਚ ਪ੍ਰਵੀਨ ਸ਼ੁਕਲਾ ਨਾਂ ਦੇ ਨੌਜਵਾਨ ਨੂੰ ਲੁਟੇਰਿਆਂ ਨੇ ਸਿਰਫ 300 ਰੁਪਏ ਲਈ ਮੌਤ ਦੇ ਘਾਟ ਉਤਾਰ ਦਿੱਤਾ। ਪ੍ਰਵੀਨ ਰਾਤ ਨੂੰ ਬਹਿਰਾਇਚ ਤੋਂ ਜਲੰਧਰ ਆਇਆ ਸੀ। ਦੱਸ ਦਈਏ ਕਿ ਦਿਨੋ-ਦਿਨ ਅਜਿਹੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।

ਟਰੇਨ ਤੋਂ ਉਤਰਦੇ ਹੀ ਉਸ ਨੂੰ ਘੇਰ ਲਿਆ ਤੇ ਪ੍ਰਵੀਨ ਸ਼ੁਕਲਾ ਅਤੇ ਉਸ ਦੇ 2 ਸਾਥੀ ਪਿੰਡ ਤੋਂ ਆਏ ਹੋਏ ਸਨ। ਤਿੰਨੋਂ ਮਜ਼ਦੂਰ ਕੰਮ ਕਰਦੇ ਹਨ। ਤਿੰਨੋਂ ਸਿਟੀ ਰੇਲਵੇ ਸਟੇਸ਼ਨ ‘ਤੇ ਟਰੇਨ ਤੋਂ ਹੇਠਾਂ ਉਤਰੇ ਅਤੇ ਦੇਰ ਰਾਤ ਪੈਦਲ ਜਾ ਰਹੇ ਸਨ। ਜਦੋਂ ਉਹ ਦਮੋਰੀਆ ਪੁਲ ਕੋਲ ਪਹੁੰਚੇ ਤਾਂ ਅੱਗੇ ਲੁਟੇਰਿਆਂ ਨੇ ਘੇਰ ਲਿਆ। ਲੁਟੇਰਿਆਂ ਕੋਲ ਤੇਜ਼ਧਾਰ ਹਥਿਆਰ ਸਨ। ਲੁਟੇਰਿਆਂ ਨੇ ਕਿਹਾ ਕਿ ਉਨ੍ਹਾਂ ਕੋਲ ਜੋ ਵੀ ਪੈਸੇ ਹਨ, ਦੇ ਦਿਓ। ਇਸ ‘ਤੇ ਪ੍ਰਵੀਨ ਦੇ 2 ਸਾਥੀਆਂ ਨੇ ਆਪਣੀ ਜਾਨ ਬਚਾਉਣ ਲਈ ਲੁਟੇਰਿਆਂ ਨੂੰ ਪੈਸੇ ਦਿੱਤੇ ਪਰ ਪ੍ਰਵੀਨ ਨੇ ਲੁਟੇਰਿਆਂ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਪੈਸੇ ਨਾ ਦੇਣ ‘ਤੇ ਲੁਟੇਰਿਆਂ ਨੇ ਪ੍ਰਵੀਨ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਕਤਲ ਕਰ ਦਿੱਤਾ।

ਦੱਸ ਦਈਏ ਕਿ ਉਹ ਟਰੇਨ ਤੋਂ ਹੇਠਾਂ ਉਤਰ ਕੇ ਕਪੂਰਥਲਾ ਜਾਣ ਲਈ ਵਾਹਨ ਦੀ ਤਲਾਸ਼ ਕਰ ਰਿਹਾ ਸੀ ਕਿ ਦਮੋਰੀਆ ਪੁਲ ਨੇੜੇ ਲੁਟੇਰਿਆਂ ਨੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਜਦੋਂ ਇਸਦਾ ਵਿਰੋਧ ਕੀਤਾ ਤਾਂ ਉਸ ਨੂੰ ਚਾਕੂ ਮਾਰ ਦਿੱਤਾ ਅਤੇ ਉਸ ਕੋਲੋਂ 300 ਰੁਪਏ ਦੀ ਨਕਦੀ ਖੋਹ ਕੇ ਹੋ ਗਏ, ਜਿਸ ਕਾਰਨ ਪ੍ਰਵੀਨ ਦੀ ਮੌਕੇ ‘ਤੇ ਹੀ ਤੜਫ-ਤੜਫ ਕੇ ਮੌਤ ਹੋ ਗਈ।


ਪੰਜਾਬ ਦੇ ਜਲੰਧਰ ਸ਼ਹਿਰ ਵਿਚ ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਸ਼ਹਿਰ ਵਿਚ ਦਿਨੋਂ-ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਹਥਿਆਰਾਂ ਦੇ ਜ਼ੋਰ ‘ਤੇ ਲੋਕਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ। ਬੀਤੀ ਦੇਰ ਰਾਤ ਵੀ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ।
ਸਿਟੀ ਰੇਲਵੇ ਸਟੇਸ਼ਨ ਨੇੜੇ ਲੁਟੇਰਿਆਂ ਨੇ ਮਜ਼ਦੂਰ ਦਾ ਕਤਲ ਕਰ ਦਿੱਤਾ। ਮਜ਼ਦੂਰ ਦਾ ਕਸੂਰ ਸਿਰਫ਼ ਇਹ ਸੀ ਕਿ ਉਸ ਨੇ ਆਪਣੀ ਮਿਹਨਤ ਦੀ ਕਮਾਈ ਲੁਟੇਰਿਆਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ‘ਤੇ ਲੁਟੇਰਿਆਂ ਨੇ ਮਜ਼ਦੂਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਵਿਅਕਤੀ ਦੀ ਪਛਾਣ ਪ੍ਰਵੀਨ ਸ਼ੁਕਲਾ ਵਾਸੀ ਗੋਂਡਾ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ।
ਇਸ ਦੌਰਾਨ ਇਕ ਲੁਟੇਰੇ ਨੇ ਪ੍ਰਵੀਨ ਨੂੰ ਚਾਕੂ ਮਾਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਪ੍ਰਵੀਨ ਨੂੰ ਉਸ ਦੇ ਸਾਥੀਆਂ ਨੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦਿਹਾੜੀ ਲਈ ਪਹਿਲੀ ਵਾਰ ਜਲੰਧਰ ਆਇਆ ਸੀ ਉੱਤਰ ਪ੍ਰਦੇਸ਼ ਦੇ ਗੋਂਡਾ ਦਾ ਰਹਿਣ ਵਾਲਾ ਪ੍ਰਵੀਨ ਤੇ ਆਪਣੇ ਦੋਸਤਾਂ ਨਾਲ ਜਲੰਧਰ ਆਇਆ ਸੀ। ਉਸ ਦੇ ਸਾਥੀ ਉਸ ਨੂੰ ਪਿੰਡ ਤੋਂ ਜਲੰਧਰ ਸ਼ਹਿਰ ਦਿਹਾੜੀ ਲਈ ਲੈ ਕੇ ਆਏ ਸਨ ਪਰ ਸ਼ਹਿਰ ‘ਚ ਰੇਲਗੱਡੀ ਤੋਂ ਉਤਰਦੇ ਹੀ ਲੁਟੇਰਿਆਂ ਨੇ ਉਸ ਦਾ ਕਤਲ ਕਰ ਦਿੱਤਾ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਮੌਤ ਹੀ ਉਸ ਨੂੰ ਪਿੰਡ ਤੋਂ ਜਲੰਧਰ ਲੈ ਕੇ ਆਈ ਸੀ।