ਜਲੰਧਰ | ਲਵਪ੍ਰੀਤ-ਬੇਅੰਤ ਕੌਰ ਦੇ ਮਾਮਲੇ ‘ਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਬੇਅੰਤ ਕੌਰ ਦੇ ਪਰਿਵਾਰ ਨੂੰ 3 ਸਵਾਲ ਕੀਤੇ ਹਨ।
ਪਰਿਵਾਰਕ ਮੈਂਬਰ ਨੇ ਦੱਸਿਆ ਕਿ ਮਨੀਸ਼ਾ ਗੁਲਾਟੀ ਨੇ Live ਦੌਰਾਨ ਬੇਅੰਤ ਕੌਰ ਨੂੰ 3 ਸਵਾਲ ਕੀਤੇ ਸਨ, ਪਹਿਲਾ ਕਿ ਤੂੰ ਕਿਥੇ-ਕਿਥੇ ਰਹੀ, ਉਨ੍ਹਾਂ ਮਕਾਨ ਮਾਲਕਾਂ ਨਾਲ ਮੇਰੀ ਗੱਲ ਕਰਵਾ, ਦੂਜਾ ਕਿਥੇ-ਕਿਥੇ ਕੰਮ ਕਰਦੀ ਰਹੀ, ਉਨ੍ਹਾਂ ਮਾਲਕਾਂ ਨਾਲ ਗੱਲ ਕਰਵਾ ਤੇ ਤੀਜਾ ਕਿਹੜੀਆਂ-ਕਿਹੜੀਆਂ ਕੁੜੀਆਂ ਤੇਰੇ ਨਾਲ ਰਹਿੰਦੀਆਂ ਹਨ, ਉਨ੍ਹਾਂ ਨਾਲ ਗੱਲ ਕਰਵਾ ਪਰ ਲੱਗਦਾ ਇਨ੍ਹਾਂ ਤਿੰਨਾਂ ਸਵਾਲਾਂ ਦੇ ਜਵਾਬ ਮਨੀਸ਼ਾ ਗੁਲਾਟੀ ਨੂੰ ਨਹੀਂ ਮਿਲੇ, ਜੇ ਮਿਲੇ ਹਨ ਤਾਂ ਤੁਹਾਨੂੰ ਬੇਨਤੀ ਹੈ ਕਿ ਇਨ੍ਹਾਂ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇ।