ਚੰਡੀਗੜ੍ਹ . ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਦੀ ਫੌਜ ਕਿੰਨੀ ਤਕੜੀ ਹੈ ਇਹ ਅਸੀਂ ਸਭ ਜਾਣਦੇ ਹਾਂ, ਪਰ ਮਾਨਸਿਕ ਤੌਰ ਤੇ ਉਹ ਕਿੰਨੇ ਮਜ਼ਬੂਤ ਹਨ ਇਹ ਜਾਣ ਕੇ ਤੁਸੀਂ ਨਿਰਾਸ਼ ਹੋ ਜਾਵੋਗੇ। ਅਮਰੀਕਾ ਲਈ ਜੰਗ ਜਿੱਤ ਕੇ ਆਏ ਹਜ਼ਾਰਾਂ ਫੌਜੀ ਜ਼ਿੰਦਗੀ ਦੀ ਜੰਗ ਹਾਰ ਗਏ।
ਅਮਰੀਕਾ ਦੇ ਵੈਟਰਨਸ ਮਾਮਲਿਆਂ ਦੇ ਵਿਭਾਗ ਵੱਲੋਂ ਜਾਰੀ ਰਿਪੋਰਟ ਮੁਤਾਬਿਕ ਸਾਲ 2008 ਤੋਂ 2017 ਦੇ ਵਿਚਾਲੇ 60000 ਦੇ ਕਰੀਬ ਫੌਜੀਆਂ ਨੇ ਖੁਦਕੁਸ਼ੀ ਕੀਤੀ ਹੈ। ਇਹ ਅੰਕੜਾ ਵੀਅਤਨਾਮ ਨਾਲ 20 ਸਾਲ ਚੱਲੀ ਜੰਗ ‘ਚ ਹੋਈਆਂ ਮੌਤਾਂ ਤੋਂ ਵੀ ਵੱਧ ਹੈ। ਉਸ ਜੰਗ ‘ਚ 58 ਹਜ਼ਾਰ ਅਮਰੀਕੀ ਫੌਜੀ ਮਾਰੇ ਗਏ ਸਨ, ਜਦਕਿ 10 ਸਾਲਾਂ ‘ਚ ਖੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ 60 ਹਜ਼ਾਰ ਹੈ। ਜੇ ਇਹਨਾਂ ਮੌਤਾਂ ਦੀ ਔਸਤ ਕੱਢੀਏ ਤਾਂ ਹਰ ਸਾਲ 6 ਹਜ਼ਾਰ ਫੌਜੀ ਅਮਰੀਕਾ ‘ਚ ਖੁਦਕੁਸ਼ੀ ਕਰਦੇ ਹਨ। ਇਸ ‘ਚ ਮੇਲ ਤੇ ਫੀਮੇਲ ਦੋਵੇਂ ਤਰ੍ਹਾਂ ਦੇ ਫੌਜੀ ਸ਼ਾਮਲ ਹਨ। ਰਿਪੋਰਟ ਇਹ ਵੀ ਦੱਸਦੀ ਹੈ ਕਿ ਅੱਧੇ ਤੋਂ ਵੱਧ ਖੁਦਕੁਸ਼ੀਆਂ ਖੁਦ ਨੂੰ ਗੋਲੀ ਮਾਰ ਕੇ ਕੀਤੀਆਂ ਗਈਆਂ ਹਨ।
ਫੌਜੀਆਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਰਾਸ਼ਪਰਪਤੀ ਟਰੰਪ ਨੇ ਮਾਰਚ 2019 ‘ਚ ਇੱਕ ਐਗਜੀਕਿਊਟਿਵ ਆਰਡਰ ਸਾਇਨ ਕੀਤਾ ਹੈ। ਜਿਸ ਦਾ ਮਕਸਦ ਫੌਜੀਆਂ ਨੂੰ ਹੋਰ ਮਜ਼ਬੂਤ ਕਰਨਾ ਤੇ ਖੁਦਕੁਸ਼ੀਆਂ ਦੇ ਕੌਮੀ ਦੁਖਾਂਤ ਨੂੰ ਰੋਕਣਾ ਹੈ। ਇਸ ਤਹਿਤ ਇੱਕ ਟਾਸਕ ਫੋਰਸ ਤੇ ਮਜ਼ਬੂਤ ਫੈਡਰਲ ਫੰਡ ਬਣਾਇਆ ਹੈ। ਟਾਸਕ ਫੋਰਸ ਸੂਬਿਆਂ ਤੇ ਸਥਾਨਕ ਸਰਕਾਰਾਂ ਨੂੰ ਰਿਸਰਚ ਲਈ ਗਰਾਂਟ ਦੇਵੇਗੀ ਤੇ ਇਸਦੇ ਨਾਲ-ਨਾਲ ਪ੍ਰਾਈਵੇਟ ਸੈਕਟਰ ਦੀ ਮਦਦ ਲਈ ਜਾਵੇਗੀ ਤਾਂ ਜੋ ਇਸ ਖਤਰਨਾਕ ਰੁਝਾਨ ਨੂੰ ਰੋਕਿਆ ਜਾ ਸਕੇ। ਭਾਰਤ ਦੀ ਗੱਲ ਕਰੀਏ ਤਾਂ ਸਾਡੇ ਮੁਲਕ ਦਾ ਹਾਲ ਅਮਰੀਕਾ ਨਾਲੋਂ ਕਿਤੇ ਬਿਹਤਰ ਹੈ, ਪਰ ਇੱਥੇ ਵੀ 10 ਵਰ੍ਹਿਆਂ ‘ਚ ਕਰੀਬ 1100 ਫੌਜੀਆਂ ਨੇ ਖੁਦਕੁਸ਼ੀ ਕੀਤੀ ਹੈ। ਜਿਸ ਵਿੱਚ ਥਲ ਸੈਨਾ ਦੇ 895, ਹਵਾਈ ਫੌਜ ਦੇ 185 ਤੇ ਨੇਵੀ ਦੇ 32 ਜਵਾਨ ਹਨ ਜਿਹਨਾਂ ਨੇ ਖੁਦਕੁਸ਼ੀ ਦਾ ਰਾਹ ਚੁਣਿਆ। ਇਹ ਅਕੰੜੇ ਦੱਸਦੇ ਹਨ ਕਿ ਸਿਰਫ ਬਾਹਰੀ ਸਹੂਲਤਾਂ ਨਾਲ ਕੋਈ ਮਜ਼ਬੂਤ ਨਹੀਂ ਬਣ ਸਕਦਾ, ਮਾਨਸਿਕ ਤੌਰ ‘ਤੇ ਮਜਬੂਤ ਹੋਣਾ ਵੀ ਓਨਾ ਹੀ ਜ਼ਰੂਰੀ ਹੈ।
ਕਿਸਾਨ ਖੁਦਕੁਸ਼ੀਆਂ ਦੀ ਤਾਂ ਤੁਸੀਂ ਖ਼ਬਰ ਸੁਣਦੇ ਹੋ, ਅੱਜ ਜਾਣੋਂ ਪਿਛਲੇ 10 ਸਾਲਾਂ ‘ਚ 60 ਹਜ਼ਾਰ ਫੌਜੀਆਂ ਨੇ ਕਿਉ ਕੀਤੀ ਖੁਦਕੁਸ਼ੀ
Related Post