ਨਵੀਂ ਦਿੱਲੀ. 31 ਮਈ ਤੋਂ ਬਾਅਦ ਲੌਕਡਾਊਨ 5.0 ਆਏਗਾ ਜਾਂ ਨਹੀਂ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜਾਂ ਨੂੰ ਮਦਦ ਨਹੀਂ ਮਿਲੀ ਉਹ ਇਹ ਸ਼ਿਕਾਇਤ ਨਹੀਂ ਕਰ ਸਕਦੇ। ਰਾਜਾਂ ਨੂੰ ਜੋ ਪੈਸਾ ਦਿੱਤਾ ਗਿਆ ਹੈ, ਉਸ ਵਿਚੋਂ ਹਾਲੇ 14 ਫੀਸਦ ਹੀ ਇਸਤੇਮਾਲ ਕੀਤਾ ਗਿਆ ਹੈ। ਇਹ ਕਹਿਣਾ ਹੈ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦਾ।

ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਇਕ ਅਖਬਾਰ ਦੇ ਪਤੱਰਕਾਰ ਨਾਲ ਵਿਸ਼ੇਸ ਇੰਟਰਵਿਊ ਦੌਰਾਨ ਕਿਹਾ ਕਿ ਸਾਲ 2020 ਨੂੰ ਸੁਧਾਰਾਂ ਦਾ ਸਾਲ ਕਿਹਾ ਜਾਵੇਗਾ। ਨਵੇਂ ਕ੍ਰਿਸ਼ੀ ਕਾਨੂੰਨ ਕਿਸਾਨਾਂ ਨੂੰ ਰਾਹਤ ਦੇਣਗੇ। ਭਾਰਤ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਰੋਜਗਾਰ, ਸਵਰੋਜਗਾਰ, ਕਾਰੋਬਾਰ ਅਤੇ ਆਵਿਸ਼ਕਾਰ ਦੇ ਅਵਸਰ ਵਧਾਏ ਜਾਣਗੇ। ਸਰਕਾਰ ਨੇ ਟੀਡੀਐਸ ਵਿੱਚ 25 ਫੀਸਦ ਕਟੌਤੀ ਕਰਕੇ ਉਦਯੋਗਾਂ ਨੂੰ 50 ਹਜ਼ਾਰ ਕਰੋੜ ਦਾ ਫਾਇਦਾ ਦਿੱਤਾ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਲੌਕਾਂ ਨੂੰ ਡਰਨ ਦੀ ਲੋੜ ਨਹੀਂ ਹੈ। ਬੈਂਕਾਂ ਵਿੱਚ ਉਨ੍ਹਾਂ ਦਾ ਪੈਸਾ ਸੁਰੱਖਿਅਤ ਹੈ। ਇਸਦੀ ਸਰਕਾਰ 100 ਫੀਸਦ ਗਾਰੰਟੀ ਦਿੰਦੀ ਹੈ।

ਉਨ੍ਹਾਂ ਨੇ ਆਈਪੀਐਲ ਦੇ ਬਾਰੇ ਕਿਹਾ ਕਿ ਆਈਪੀਐਲ ਕਰਾਉਣ ਦਾ ਫੈਸਲਾ ਹੋਮ ਮਿਨਿਸਟਰੀ ਕਰੇਗੀ। ਕੋਰੋਨਾ ਸੰਕਟ ਕਾਰਨ ਦਰਸ਼ਕਾਂ ਨੂੰ ਸਟੇਡੀਅਮ ਵਿੱਚ ਹਾਲੇ ਨਹੀਂ ਬੁਲਾਇਆ ਜਾ ਸਕਦਾ।