ਜਲੰਧਰ. ਸਿੱਖੀਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾਂ ਵਲੋਂ ਕਰਫਿਊ ਦੌਰਾਨ ਪੈਰੇਂਟਸ ਕੋਲੋਂ ਫੀਸ ਮੰਗਣ ਵਾਲੇ 6 ਪ੍ਰਾਈਵੇਟ ਸਕੂਲਾਂ ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਸਿੱਖੀਆ ਵਿਭਾਗ ਦੇ ਅਧਿਕਾਰਿਆਂ ਨੂੰ ਇੰਨ੍ਹਾਂ ਸਕੂਲਾਂ ਨੂੰ ਕਾਰਨ ਦਸੋ ਨੋਟਿਸ ਜ਼ਾਰੀ ਕਰਨ ਲਈ ਕਿਹਾ ਗਿਆ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਹਾਲਾਤ ਆਮ ਹੋਣ ਤੱਕ ਪੰਜਾਬ ਦੇ ਸਾਰੇ ਸਕੂਲਾਂ ਨੂੰ ਫੀਸ ਲੈਣ ਤੋਂ ਮਨਾਹੀ ਕੀਤੀ ਗਈ ਹੈ, ਪਰ ਆਦੇਸ਼ਾਂ ਦੇ ਬਾਵਜ਼ੂਦ ਵੀ ਕੁੱਝ ਸਕੂਲ ਫੀਸ ਭਰਨ ਦੇ ਸੰਦੇਸ਼ ਪੈਰੇਂਟਸ ਨੂੰ ਭੇਜ ਰਹੇ ਹਨ।

ਸ਼ਿਕਾਇਤ ਕਰਨ ਦਾ ਤਰੀਕਾ

ਸਿੱਖੀਆ ਮੰਤਰੀ ਨੇ ਕਿਹਾ ਕਿ ਜੇ ਕੋਈ ਵੀ ਸਕੂਲ ਕਰਫਿਊ ਦੋਰਾਨ ਫੀਸ ਦੀ ਮੰਗ ਕਰਦਾ ਹੈ ਤਾਂ ਵਿਦਿਆਰਥੀ ਜਾਂ ਉਨ੍ਹਾਂ ਦੇ ਪੈਰੇਂਟਸ ਆਪਣੀ ਸ਼ਿਕਾਇਤ ਸਿੱਧਾ ਉਨ੍ਹਾਂ ਨੂੰ vijayindersingla0gmail.com ਤੇ ਈ-ਮੇਲ ਭੇਜ ਸਕਦੇ ਹਨ।

6 ਸਕੂਲਾਂ ਨੂੰ ਜਾਰੀ ਹੋਇਆ ਨੋਟਿਸ

  • ਸੰਗਰੂਰ ਜਿਲ੍ਹੇ ਦਾ ਲਾ ਫਾਉਂਡੇਸ਼ਨ ਸਕੂਲ
  • ਪਟਿਆਲਾ ਦੇ ਭੁਪਿੰਦਰਾਂ ਰੋਡ ਸਥਿਤ ਡੀ.ਏ.ਵੀ. ਸਕੂਲ ਅਤੇ ਭੂਪਿੰਦਰਾ ਇੰਟਰਨੇਸ਼ਨਲ ਸਕੂਲ
  • ਲੁਧਿਆਣਾ ਦਾ ਦਿੱਲੀ ਪਬਲਿਕ ਸਕੂਲ
  • ਅਮ੍ਰਿਤਸਰ ਦਾ ਏਂਜਲਸ ਪੈਰਾਡਾਇਜ਼ ਸਕੂਲ
  • ਫਰੀਦਕੋਟ ਦਾ ਮਾਉਂਟ ਲਿਟਰਾ ਜੀ ਸਕੂਲ

ਹੁਣ ਪਹਿਲਾਂ ਸਕੂਲ ਬੰਦ ਕੀਤਾ ਜਾਵੇਗਾ, ਫਿਰ ਜਾਰੀ ਹੋਵੇਗਾ ਨੋਟਿਸ

ਮੰਤਰੀ ਸਿੰਗਲਾ ਨੇ ਚੇਤਾਵਨੀ ਦਿੰਦੇ ਕਿਹਾ ਕਿ ਜ਼ੇਕਰ ਭਵਿੱਖ ਵਿੱਚ ਕਿਸੇ ਸਕੂਲ ਵਲੋਂ ਆਦੇਸ਼ਾਂ ਦੀ ਉਲੰਘਣਾ ਕੀਤੀ ਗਈ ਤਾਂ ਜਿਲਾ ਮਜਿਸਟ੍ਰੇਟ ਵਲੋਂ ਸੰਬੰਧਿਤ ਸਕੂਲ ਬੰਦ ਕਰਵਾਇਆ ਜਾਵੇਗਾ ਅਤੇ ਬਾਅਦ ਵਿੱਚ ਉਸਨੂੰ ਕਾਰਨ ਦਸੋ ਨੋਟਿਸ ਜ਼ਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ 6 ਸਕੂਲਾਂ ਨੂੰ ਨੋਟਿਸ ਜ਼ਾਰੀ ਕੀਤਾ ਗਿਆ ਹੈ, ਉਨ੍ਹਾਂ ਨੂੰ 7 ਦਿਨਾਂ ਵਿੱਚ ਦੇਣਾ ਹੋਵੇਗਾ ਜ਼ਵਾਬ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।