ਚੰਡੀਗੜ੍ਹ | ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਰੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਅੱਜ ਸਰਕਾਰੀ ਬੱਸ ਵਿੱਚ ਸਫਰ ਕੀਤਾ। ਚੰਡੀਗੜ੍ਹ ਤੋਂ ਗਿੱਦੜਬਾਹਾ ਜਾਂਦੇ ਹੋਏ ਉਨ੍ਹਾਂ ਰਸਤੇ ‘ਚੋਂ ਸਰਕਾਰੀ ਬੱਸ ਵਿੱਚ ਸਫਰ ਕੀਤਾ।
ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਅੱਜ ਗਿੱਦੜਬਾਹਾ ਜਾ ਰਿਹਾ ਸੀ ਤਾਂ ਸੋਚਿਆ ਕਿਉਂ ਨਾ PRTC ਦੀ ਬੱਸ ਵਿੱਚ ਸਫਰ ਕਰਕੇ ਲੋਕਾਂ ਨੂੰ ਸਰਕਾਰੀ ਬੱਸਾਂ ‘ਚ ਆਉਂਦੀਆਂ ਮੁਸ਼ਕਿਲਾਂ ਜਾਣ ਲਵਾਂ।
ਉਨ੍ਹਾਂ ਰਾਜਪੁਰਾ ਤੋਂ ਪਟਿਆਲਾ ਤੱਕ ਦਾ ਸਫਰ ਸਰਕਾਰੀ ਬੱਸ ਵਿੱਚ ਕਰਕੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸਮਝ ਕੇ ਉਨ੍ਹਾਂ ਦਾ ਹੱਲ ਜਲਦ ਤੋਂ ਜਲਦ ਕਰਵਾ ਸਕਾਂ।