<p><strong>ਉਤਰ ਪ੍ਰਦੇਸ਼&comma; 29 ਦਸੰਬਰ &vert;<&sol;strong> ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪਤੀ ਵੱਲੋਂ ਪਤਨੀ ਨੂੰ ਫੋਨ ਛੱਡ ਕੇ ਚਾਹ ਬਣਾਉਣ ਲਈ ਕਹਿਣਾ ਮਹਿੰਗਾ ਪੈ ਗਿਆ। ਉਸ ਨੇ ਗੁੱਸੇ ਵਿਚ ਆ ਕੇ ਪਤੀ ਦੀਆਂ ਅੱਖਾਂ ਵਿਚ ਕੈਂਚੀ ਮਾਰ ਦਿੱਤੀ। ਘਟਨਾ ਮਗਰੋਂ ਔਰਤ ਘਰੋਂ ਭੱਜ ਗਈ। ਜ਼ਖਮੀ ਨੂੰ ਨਿੱਜੀ ਹਸਪਤਾਲ &OpenCurlyQuote;ਚ ਦਾਖਲ ਕਰਵਾਇਆ ਗਿਆ ਹੈ।<&sol;p>&NewLine;<p>ਜਾਣਕਾਰੀ ਮੁਤਾਬਕ ਬਰੌਟ ਵਾਸੀ ਅੰਕਿਤ 28 ਸਾਲ ਦਾ ਵਿਆਹ 3 ਸਾਲ ਪਹਿਲਾਂ ਰਾਮਾਲਾ ਥਾਣਾ ਖੇਤਰ ਦੇ ਸੂਪ ਪਿੰਡ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਕੁਝ ਦਿਨ ਤਾਂ ਸਭ ਕੁਝ ਠੀਕ-ਠਾਕ ਰਿਹਾ ਪਰ ਪਿਛਲੇ ਡੇਢ ਸਾਲ ਤੋਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਝਗੜੇ ਹੋਣ ਲੱਗੇ।<&sol;p>&NewLine;<p><img class&equals;"alignnone wp-image-78749" src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;12&sol;qR5WE644-300x208&period;jpg" alt&equals;"" width&equals;"721" height&equals;"500" &sol;>ਇਸੇ ਦੌਰਾਨ ਜਦੋਂ ਅੰਕਿਤ ਨੇ ਆਪਣੀ ਪਤਨੀ ਨੂੰ ਫੋਨ ਚਲਾਉਣ ਦੌਰਾਨ ਚਾਹ ਬਣਾਉਣ ਲਈ ਕਿਹਾ ਤਾਂ ਉਹ ਗੁੱਸੇ ਵਿਚ ਆ ਕੇ ਕਮਰੇ ਅੰਦਰ ਚਲੀ ਗਈ। ਕੁਝ ਸਮੇਂ ਬਾਅਦ ਉਸ ਨੇ ਕੈਂਚੀ ਚੁੱਕ ਕੇ ਮੰਜੇ &OpenCurlyQuote;ਤੇ ਬੈਠੇ ਆਪਣੇ ਪਤੀ ਅੰਕਿਤ ਦੀਆਂ ਅੱਖ &OpenCurlyQuote;ਚ ਮਾਰ ਦਿੱਤੀ। ਇਸ ਕਾਰਨ ਖੂਨ ਵਗਣ ਲੱਗ ਪਿਆ ਤੇ ਉਹ ਜ਼ਮੀਨ &OpenCurlyQuote;ਤੇ ਡਿੱਗ ਗਿਆ। ਰੌਲਾ ਸੁਣ ਕੇ ਨੌਜਵਾਨ ਦੀ ਭਰਜਾਈ ਤੇ ਭਤੀਜਾ ਆਏ ਤੇ ਪੁਲਿਸ ਬੁਲਾਈ ਗਈ। ਪੁਲਿਸ ਨੇ ਜ਼ਖ਼ਮੀ ਨੂੰ ਸੀਐਚਸੀ ਵਿਚ ਦਾਖ਼ਲ ਕਰਵਾਇਆ&comma; ਜਿਥੋਂ ਉਸ ਨੂੰ ਮੇਰਠ ਰੈਫ਼ਰ ਕਰ ਦਿੱਤਾ ਗਿਆ।<&sol;p>&NewLine;<p>ਕੋਤਵਾਲੀ ਪੁਲਿਸ ਦਾ ਕਹਿਣਾ ਹੈ ਕਿ ਪਤੀ-ਪਤਨੀ &OpenCurlyQuote;ਚ ਅਕਸਰ ਝਗੜਾ ਰਹਿੰਦਾ ਸੀ। 3 ਦਿਨ ਪਹਿਲਾਂ ਔਰਤ ਨੇ ਆਪਣੇ ਭਰਾ ਅਤੇ ਭਰਜਾਈ ਨਾਲ ਮਿਲ ਕੇ ਆਪਣੇ ਪਤੀ ਖਿਲਾਫ ਕੁੱਟਮਾਰ ਦੀ ਸ਼ਿਕਾਇਤ ਦਿੱਤੀ ਸੀ। ਫਿਲਹਾਲ ਪੀੜਤ ਦੀ ਸ਼ਿਕਾਇਤ &OpenCurlyQuote;ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਸੀਓ ਬਰੌਤ ਨੇ ਦੱਸਿਆ ਕਿ ਔਰਤ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀਆਂ 2 ਟੀਮਾਂ ਬਣਾਈਆਂ ਗਈਆਂ ਹਨ। ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;