ਜਲੰਧਰ/ਹੁਸ਼ਿਆਰਪੁਰ | ਰੇਰੂ ਪਿੰਡ ਦੇ ਨਜ਼ਦੀਕ ਦੁਪਹਿਰ ਵੇਲੇ ਲੁਟੇਰਿਆਂ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਇਕ ਬੈਗ ਚੋਰੀ ਕਰ ਲਿਆ, ਜਿਸ ਵਿੱਚ 4 ਲੱਖ ਰੁਪਏ ਸਨ।
ਦਸੂਹਾ ਦੇ ਰਹਿਣ ਵਾਲੇ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਕਿਸੇ ਟ੍ਰੈਵਲ ਏਜੰਟ ਕੋਲੋਂ ਆਪਣੇ ਪੈਸੇ ਵਾਪਸ ਲੈ ਕੇ ਆਇਆ ਸੀ ਅਤੇ ਦੁਪਹਿਰ ਖਾਣਾ ਖਾਣ ਲਈ ਇਕ ਹੋਟਲ ‘ਚ ਗਿਆ।
ਮਨਦੀਪ ਨੇ ਦੱਸਿਆ ਕਿ ਉਹ ਬੈਗ ਕਾਰ ‘ਚ ਹੀ ਛੱਡ ਗਿਆ। ਕੁਝ ਸਮੇਂ ਬਾਅਦ ਹੋਟਲ ਦੇ ਸਕਿਓਰਿਟੀ ਗਾਰਡ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਟੁੱਟਾ ਹੋਇਆ ਹੈ, ਜਦੋਂ ਉਸ ਨੇ ਆ ਕੇ ਦੇਖਿਆ ਤਾਂ ਉਸ ਵਿੱਚੋਂ ਪੈਸਿਆਂ ਨਾਲ ਭਰਿਆ ਬੈਗ ਗਾਇਬ ਸੀ, ਜਿਸ ਵਿੱਚ 4 ਲੱਖ ਰੁਪਏ ਸਨ।
ਮੌਕੇ ‘ਤੇ ਥਾਣਾ ਨੰਬਰ 8 ਦੀ ਪੁਲਿਸ ਨੇ ਆ ਕੇ ਜਾਂਚ-ਪੜਤਾਲ ਸ਼ੁਰੂ ਕੀਤੀ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ, ਜਿਨ੍ਹਾਂ ਤੋਂ ਪਤਾ ਲੱਗਾ ਕਿ ਬਾਈਕ ਸਵਾਰ 2 ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।