ਬਠਿੰਡਾ | ਬੁੱਧਵਾਰ ਨੂੰ ਬਠਿੰਡਾ ਦਾ ਤਾਪਮਾਨ 1.0 ਡਿਗਰੀ ਸੈਲਸੀਅਸ ਰਿਹਾ। ਤਾਪਮਾਨ ਵਿਚ ਆਈ ਵੱਡੀ ਗਿਰਾਵਟ ਕਾਰਨ ਠੰਡ ਨੇ ਲੋਕਾਂ ਨੂੰ ਕੰਬਨੀ ਛੇੜ ਦਿੱਤੀ। ਬਠਿੰਡਾ ਅੱਜ ਸਭ ਤੋਂ ਠੰਡਾ ਰਿਹਾ। ਹਾਲਾਂਕਿ ਘੱਟੋ-ਘੱਟ ਤਾਪਮਾਨ ਵਿਚ ਪਿਛਲੇ ਦਿਨ ਦੇ ਮੁਕਾਬਲੇ 2.4 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਮੌਸਮ ਵਿਭਾਗ ਮੁਤਾਬਕ 29 ਦਸੰਬਰ ਤਕ ਸੰਘਣੀ ਧੁੰਦ ਛਾਈ ਰਹੇਗੀ, ਜਿਸ ਤੋਂ ਬਾਅਦ ਧੁੰਦ ਤੋਂ ਰਾਹਤ ਮਿਲਣ ਦੀ ਉਮੀਦ ਹੈ ਪਰ ਸੀਤ ਲਹਿਰ ਇਸੇ ਤਰ੍ਹਾਂ ਜਾਰੀ ਰਹੇਗੀ। ਹਾਲਾਂਕਿ ਨਵੇਂ ਸਾਲ ‘ਤੇ ਧੁੱਪ ਨਿਕਲਣ ਦੀ ਸੰਭਾਵਨਾ ਹੈ।

ਭਾਵੇਂ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਪਰ ਬੁੱਧਵਾਰ ਨੂੰ ਵੀ ਦੁਪਹਿਰ ਵੇਲੇ ਸੂਰਜ ਨਿਕਲਿਆ, ਜਿਸ ਨਾਲ ਲੋਕਾਂ ਨੇ ਕੁਝ ਰਾਹਤ ਜ਼ਰੂਰ ਮਹਿਸੂਸ ਕੀਤੀ। ਸ਼ਾਮ ਸਮੇਂ ਠੰਡ ਨੇ ਹੋਰ ਜ਼ੋਰ ਫੜ ਲਿਆ ਅਤੇ ਸੀਤ ਲਹਿਰ ਦਾ ਪ੍ਰਕੋਪ ਵੀ ਜਾਰੀ ਰਿਹਾ। ਠੰਡ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਿਆ ਹੈ।