ਫਿਰੋਜ਼ਪੁਰ . ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਫਿਰੋਜ਼ਪੁਰ ਦੇ ਇੱਕ ਵਟਸਐਪ ਗਰੁੱਪ “ਫਿਰੋਜ਼ਪੁਰ ਦਾ ਮਾਮਲਾ” ਦੇ ਮੈਂਬਰਾਂ ਨੇ ਸਿਵਲ ਹਸਪਤਾਲ ਲਈ ਵੈਂਟੀਲੇਟਰ ਵਾਸਤੇ 5 ਲੱਖ ਦਾ ਚੈੱਕ ਡਿਪਟੀ ਕਮਿਸ਼ਨਰ ਨੂੰ ਸੌਂਪਿਆਂ। ਇਸ ਮੌਕੇ ਡੀਸੀ ਨੇ ਵਟਸਐਪ ਗਰੁੱਪ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੁੱਝ ਦਿਨ ਵਿਚ ਗਰੁੱਪ ਮੈਂਬਰਾਂ ਨੇ ਰਾਸ਼ੀ ਇਕੱਠੀ ਕਰਕੇ ਪ੍ਰਸ਼ਾਸਨ ਦੀ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਵੈਂਟੀਲੇਟਰ ਲੈਣ ਵਾਸਤੇ ਖ਼ਰਚ ਕੀਤੀ ਜਾਵੇਗੀ।
ਇਸ ਕੰਮ ਦੀ ਸ਼ੁਰੂਆਤ ਵਟਸਐਪ ਗਰੁੱਪ ਦੇ ਐਡਮਿਨ ਰਾਜਿੰਦਰ ਮਲਹੋਤਰਾਂ ਵੱਲੋਂ ਕੀਤੀ ਗਈ ਹੈ ਉਨ੍ਹਾਂ ਦੀ ਕੋਸ਼ਿਸ਼ ਤੋਂ ਬਾਅਦ ਇਸ ਗਰੁੱਪ ਰਾਹੀਂ 5 ਲੱਖ ਦੀ ਰਾਸ਼ੀ ਇੱਕਠੀ ਇਕੱਤਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁੱਝ ਦਿਨਾਂ ਵਿਚ ਇਸ ਵਟਸਐਪ ਗਰੁੱਪ ਦੇ ਮੈਂਬਰਾਂ ਵੱਲੋਂ ਹੋਰ ਰਾਸ਼ੀ ਇਕੱਠੀ ਕੀਤੀ ਜਾਵੇਗੀ ਤੇ ਜਿਸ ਨਾਲ ਸਿਵਲ ਹਸਪਤਾਲ ਲਈ ਇਕ ਹੋਰ ਵੈਂਟੀਲੇਟਰ ਖ਼ਰੀਦਿਆ ਜਾਵੇਗਾ। ਇਸ ਮੌਕੇ ਐਸਡੀਐਮ ਅਮਿੱਤ ਗੁਪਤਾ, ਸਹਾਇਕ ਕਮਿਸ਼ਨਰ ਕੰਵਰਜੀਤ ਸਿੰਘ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ, ਡੀਸੀਐਮ ਗਰੁੱਪ ਦੀ ਸੀਈਓ ਅਨਿਰੁੱਧ ਗੁਪਤਾ, ਸੀਏ ਵਰਿੰਦਰ ਸਿੰਗਾਲ, ਦੀਪਕ ਸ਼ਰਮਾ, ਡਾ. ਸਤਿੰਦਰ ਸਿੰਘ, ਦੀਪਕ ਗਰੌਵਰ ਆਦਿ ਹਾਜ਼ਰ ਸਨ।
ਵਟਸਐਪ ਗਰੁੱਪ ”ਫਿਰੋਜ਼ਪੁਰ ਦਾ ਮਾਮਲਾ” ਨੇ ਵੈਂਟੀਲੇਟਰਾਂ ਲਈ 5 ਲੱਖ ਰੁਪਏ ਕੀਤੇ ਦਾਨ
Related Post