ਚੰਡੀਗੜ੍ਹ. ਇਹ ਤਸਵੀਰ ਇਤਿਹਾਸਕ ਪਿੰਡ ਰੁੜਕੀ ਪੜਾਓ ਦੀ ਹੈ, ਜਿਸ ਨੂੰ ਚੰਡੀਗੜ ਵਸਾਉਣ ਸਮੇਂ 1951-52 ‘ਚ ਉਜਾੜ ਦਿੱਤਾ ਗਿਆ ਸੀ। ਅੱਜ ਸੈਕਟਰ 17 ਦੇ ਬੱਸ ਅੱਡੇ ਵਿੱਚੋਂ ਬੱਸਾਂ ਬਾਹਰ ਨਿਕਲਣ ਵਾਲੇ ਦੁਆਰ ਦੇ ਬਿਲਕੁੱਲ ਸਾਹਮਣੇ ਗੋਲ ਚੌਂਕ ਦੇ ਪਾਰ 21 ਸੈਕਟਰ ਵਾਲੇ ਉੱਚੇ ਥੇਹ ਉਪਰ ਦਿੱਸਦੀਆਂ ਕੋਠੀਆਂ, ਇਸ ਪਿੰਡ ਦੇ ਕੱਚੇ ਮਕਾਨਾਂ ਦੀ ਮਿੱਟੀ ਉਪਰ ਬਣੀਆਂ ਹੋਈਆਂ ਹਨ।

ਇਸ ਪਿੰਡ ਦੀ ਖਾਸਿਅਤ ਇਹ ਸੀ ਕਿ ਇੱਥੇ ਖੇਤੀਬਾੜੀ ਚੰਗੀ ਸੀ, 17 ਖੂਹ ਚੱਲਦੇ ਸੀ। ਇੱਕ ਖੂਹ ਰਾਹ ਦੇ ਉਪਰ ਸੀ, ਜਿਥੇ ਆਉਂਦੇ ਜਾਂਦੇ ਰਾਹਗੀਰਾਂ ਦਾ ਪੜਾਓ ਹੁੰਦਾ ਸੀ ਅਤੇ ਪਾਣੀ ਪਿਲਾਉਣ ਲਈ ਪਿੰਡ ਵਾਲਿਆਂ ਨੇ ਇੱਕ ਸਾਂਝਾ ਬੰਦਾ ਰੱਖਿਆ ਹੁੰਦਾ ਸੀ।

ਉਸ ਸਮੇਂ ਪਿੰਡਾਂ ਦਾ ਉਜਾੜਾ ਰੋਕਣ ਲਈ ਉਸ ਸਮੇਂ ਪਿੰਡ ਬਚਾਓ ਕਮੇਟੀ ਦਾ ਸਭ ਤੋਂ ਪਹਿਲਾ ਦਫਤਰ ਇਸੇ ਪਿੰਡ ਵਿੱਚ ਹੀ ਬਣਾਇਆ ਗਿਆ ਸੀ। ਰਾਜਧਾਨੀ ਬਣਾਉਣ ਸਮੇਂ ਉਜੜੇ ਇਸ ਪਿੰਡ ਦੇ ਨਾਂ ਤੇ ਸੈਕਟਰ 17-18-21-22 ਵਾਲੇ ਗੋਲ ਚੌਂਕ ਦਾ ਨਾਂ ਰੁੜਕੀ ਪੜਾਓ ਚੌਂਕ ਰੱਖਣ ਬਾਰੇ ਚੰਡੀਗੜ ਪ੍ਰਸ਼ਾਸ਼ਨ ਨੂੰ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਇਸ ਇਤਿਹਾਸ ਬਾਰੇ ਪਤਾ ਲਗਦਾ ਰਹੇ।