ਪਟਿਆਲਾ| ਪਟਿਆਲਾ ਦੇ ਨਵੇਂ ਬਣੇ ਬੱਸ ਅੱਡੇ ਦਾ ਉਦਘਾਟਨ ਸੀਐਮ ਮਾਨ ਨੇ ਅੱਜ ਕੀਤਾ। ਲੋਕਾਂ ਨੂੰ ਨਵਾਂ ਬੱਸ ਅੱਡਾ ਅਰਪਣ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਕ ਸਾਲ ਤੋਂ ਉਨ੍ਹਾਂ ਦਾ ਕੰਮ ਸਿਰਫ ਵਿਕਾਸ ਕੰਮਾਂ ਉਤੇ ਫੋਕਸ ਕਰਨਾ ਹੀ ਹੈ। ਮੁੱਖ ਮੰਤਰੀ ਨੇ ਪਟਿਆਲਾ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪ ਨੇ ਹੋਰਾਂ ਪਾਰਟੀਆਂ ਵਾਂਗ ਜਾਤ, ਧਰਮ ਜਾਂ ਬਿਰਾਦਰੀ ਦੇ ਨਾਂ ਉਤੇ ਵੋਟਾਂ ਨਹੀਂ ਮੰਗੀਆਂ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਲੋਕਾਂ ਤੋਂ ਸਿਰਫ ਪੰਜਾਬ ਦੇ ਨਾਂ ਤੇ ਵੋਟਾਂ ਮੰਗੀਆਂ, ਸੂਬੇ ਦੀ ਭਲਾਈ ਲਈ ਵੋਟਾਂ ਮੰਗੀਆਂ।

ਜਲੰਧਰ ਜ਼ਿਮਨੀ ਚੋਣਂ ਵਿਚ ਆਪ ਉਮੀਦਵਾਰ ਦੀ ਹੋਈ ਜਿੱਤ ਉਤੇ ਮਾਨ ਨੇ ਕਿਹਾ ਕਿ ਲੋਕਾਂ ਨੇ ਆਪ ਦੇ ਕੀਤੇ ਕੰਮਾਂ ਉਤੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਨੇ ਆਪ ਸਰਕਾਰ ਵਲੋਂ ਮਿਲ ਰਹੀਆਂ ਸਹੂਲਤਾਂ ਦੇ ਨਾਂ ਉਤੇ ਵੋਟ ਪਾਈ ਹੈ। ਮਾਨ ਨੇ ਕਿਹਾ ਕਿ ਮੈਂ ਆਪ ਜਵਾਬ ਨਹੀਂ ਦਿੰਦਾ, ਲੋਕ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਇਲੈਕਸ਼ਨ ਲੋਕਾਂ ਨੇ ਇਕ ਬਟਨ ਦੱਬਿਆ ਤੇ ਮੂੰਹ ਕਈ ਬੰਦ ਹੋ ਗਏ।