ਜਲੰਧਰ | ਸ਼ਹਿਰ ਵਿੱਚ ਜੈਨਰਿਕ ਦਵਾਈਆਂ ਦਾ ਇੱਕ ਨਵਾਂ ਸਟੋਰ ਖੁਲ੍ਹਿਆ ਹੈ। ਇੱਥੋਂ ਰੋਜ਼ਾਨਾ ਵਰਤੋਂ ਵਾਲੀਆਂ ਦਵਾਈਆਂ ਬਹੁਤ ਘੱਟ ਰੇਟ ਉੱਤੇ ਲਈਆਂ ਜਾ ਸਕਦੀਆਂ ਹਨ।
ਮਾਡਲ ਹਾਊਸ ‘ਚ ਨਵੇਂ ਖੁਲ੍ਹੇ ਸਟੋਰ ਦੇ ਮਾਲਕ ਅਮਿਤ ਨੇ ਮੁਤਾਬਿਕ ਬੀਪੀ, ਸ਼ੂਗਰ ਅਤੇ ਕੈਂਸਰ ਦੀਆਂ ਆਮ ਦਵਾਈਆਂ ਬਜ਼ਾਰ ਨਾਲੋਂ ਕਾਫੀ ਘੱਟ ਰੇਟ ਉੱਤੇ ਉਨ੍ਹਾਂ ਤੋਂ ਖਰੀਦੀਆਂ ਜਾ ਸਕਦੀਆਂ ਹਨ।
ਸ਼ੂਗਰ ਦੀ ਦਵਾਈ (Glycomet GP2) ਜੋ ਕਿ ਬਜ਼ਾਰ ‘ਚ 155 ਰੁਪਏ ਦੀ ਮਿਲਦੀ ਹੈ, ਸਾਡੇ ਕੋਲ ਸਿਰਫ 24 ਰੁਪਏ ਦੀ ਖਰੀਦੀ ਜਾ ਸਕਦੀ ਹੈ।
ਸੁਣੋ, ਕਿਹੜੀ ਦਵਾਈ ਕਿੰਨੀ ਸਸਤੀ
ਇਸੇ ਤਰ੍ਹਾਂ Amlong A ਦਵਾ ਜੋ ਕਿ ਬਜ਼ਾਰ ਵਿੱਚ 120-30 ਰੁਪਏ ਦੀ ਮਿਲਦੀ ਹੈ, ਇਸ ਸਾਡੇ ਕੋਲ ਸਿਰਫ 6 ਰੁਪਏ ਦੀ ਮਿਲਦੀ ਹੈ। ਸੈਨੇਟਰੀ ਨੈਪਕਿਨ 4 ਪੀਸ ਸਿਰਫ਼ 12 ਰੁਪਏ ‘ਚ ਮਿਲਦੇ ਹਨ।
ਭਾਰਤੀ ਜਨ ਓਸ਼ਧੀ ਪਰਿਯੋਜਨਾ ਦੇ ਤਹਿਤ ਪੂਰੇ ਭਾਰਤ ਵਿੱਚ ਜਨ ਓਸ਼ਧੀ ਸੇਂਟਰ ਖੁਲ੍ਹੇ ਗਏ ਹਨ। ਇੱਥੇ ਜੈਨਰਿਕ ਦਵਾਈਆਂ ਸਸਤੇ ਰੇਟ ਉੱਤੇ ਮਿਲਦੀਆਂ ਹਨ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।