ਜਲੰਧਰ | ਸ਼ਹਿਰ ਵਿੱਚ ਕ੍ਰਾਇਮ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਬੀਤੀ ਰਾਤ ਮਾਡਲ ਹਾਊਸ ‘ਚ ਇੱਕ ਹੈਂਡਟੂਲ ਕਾਰੋਬਾਰੀ ਨੂੰ 6 ਲੁਟੇਰਿਆਂ ਨੇ ਲੁੱਟ ਲਿਆ।
ਅੱਜ ਲੁੱਟ ਦੀ ਸੀਸੀਟੀਵੀ ਵੀਡਿਓ ਸਾਹਮਣੇ ਆਈ ਹੈ। ਵੀਡਿਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਕਾਰੋਬਾਰੀ ਫੈਕਟ੍ਰੀ ਤੋਂ ਨਿਕਲ ਕੇ ਆਪਣੀ ਗੱਡੀ ਵਿੱਚ ਬੈਠਾ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਲੁਟੇਰਿਆਂ ਨੇ ਹਮਲਾ ਕਰ ਦਿੱਤਾ।
ਫੈਕਟ੍ਰੀ ਮਾਲਕ ਨੇ ਦੱਸਿਆ ਕਿ ਲੁਟੇਰੇ ਡੇਢ ਲੱਖ ਰੁਪਏ ਅਤੇ ਸੋਨੇ ਦੀ ਚੇਨ ਖੋਹ ਕੇ ਲੈ ਗਏ ਹਨ।