ਆਸਟ੍ਰੇਲੀਆ ਦੇ ਦਿੱਗਜ ਸਪਿਨਰ ਸ਼ੇਨ ਵਾਰਨ ਦੀ ਮੌਤ ਦੇ ਇਕ ਸਾਲ ਬਾਅਦ ਡਾਕਟਰਾਂ ਨੇ ਵੱਡਾ ਖੁਲਾਸਾ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਮੌਤ ਦਾ ਕਾਰਨ ਕੋਵਿਡ-19 ਦਾ ਟੀਕਾ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਵਾਰਨ ਨੇ ਵੈਕਸੀਨ ਦੀਆਂ ਜੋ ਦੋ ਖੁਰਾਕਾਂ ਲਈਆਂ ਸਨ, ਉਨ੍ਹਾਂ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਵਧ ਸਕਦੀਆਂ ਹਨ।

ਅਜਿਹੇ ‘ਚ ਇਹ ਟੀਕਾ ਉਸ ਦੀ ਮੌਤ ਦਾ ਕਾਰਨ ਬਣ ਸਕਦਾ ਹੈ। ਦੱਸ ਦਈਏ ਵਾਰਨ ਛੁੱਟੀਆਂ ਮਨਾਉਣ ਲਈ ਥਾਈਲੈਂਡ ਗਏ ਸਨ, ਜਿੱਥੇ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਵਾਰਨ ਦੀ ਮੌਤ ਦੀ ਖਬਰ ਸੁਣ ਕੇ ਪੂਰਾ ਖੇਡ ਜਗਤ ਸਦਮੇ ‘ਚ ਸੀ।

ਸ਼ੇਨ ਵਾਰਨ ਨੇ ਕਿਸ ਵੈਕਸੀਨ ਦਾ ਕੀਤਾ ਸੀ ਸੇਵਨ?

ਜੇ ਰਿਪੋਰਟਾਂ ਦੀ ਮੰਨੀਏ ਤਾਂ ਵਾਰਨ ਨੇ ਆਪਣੀ ਮੌਤ ਦੇ 9 ਮਹੀਨੇ ਪਹਿਲਾਂ mRNA ਵੈਕਸੀਨ ਦੀ ਖੁਰਾਕ ਲਈ ਸੀ। ਇਸ ਟੀਕੇ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਵੱਧ ਜਾਂਦੀਆਂ ਹਨ। ਇਸ ਕਾਰਨ ਇਕ ਆਸਟ੍ਰੇਲੀਆਈ ਡਾਕਟਰ ਤੇ ਭਾਰਤੀ ਮੂਲ ਦੇ ਬ੍ਰਿਟਿਸ਼ ਕਾਰਡੀਓਲੋਜਿਸਟ ਦਾ ਮੰਨਣਾ ਹੈ ਕਿ ਵਾਰਨ ਦੀ ਮੌਤ ਦਾ ਕਾਰਨ ਕੋਰੋਨਾ ਵੈਕਸੀਨ ਹੋ ਸਕਦੀ ਹੈ।

ਕਾਰਡੀਓਲੋਜਿਸਟ ਡਾ. ਅਸੀਮ ਮਲਹੋਤਰਾ ਅਤੇ ਡਾ. ਕ੍ਰਿਸ ਨੀਲ ਨੇ ਕਿਹਾ, ਕੋਵਿਡ ਐਮਆਰਐਨਏ ਵੈਕਸੀਨ ਕੋਰੋਨਰੀ ਰੋਗ ਦੇ ਤੇਜ਼ੀ ਨਾਲ ਫੈਲਣ ਦਾ ਕਾਰਨ ਬਣ ਸਕਦੀ ਹੈ। ਖ਼ਾਸਕਰ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨੂੰ ਪਹਿਲਾਂ ਹੀ ਦਿਲ ਦੀ ਕੋਈ ਬਿਮਾਰੀ ਹੈ।

ਇਕ ਰਿਪੋਰਟ ਮੁਤਾਬਕ ਡਾਕਟਰ ਮਲਹੋਤਰਾ ਨੇ ਕਿਹਾ, ‘ਸਾਬਕਾ ਆਸਟ੍ਰੇਲੀਆਈ ਖਿਡਾਰੀ ਸ਼ੇਨ ਵਾਰਨ ਨੂੰ 52 ਸਾਲ ਦੀ ਉਮਰ ‘ਚ ਅਚਾਨਕ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਹਾਲਾਂਕਿ, ਹਰ ਕੋਈ ਜਾਣਦਾ ਹੈ ਕਿ ਵਾਰਨ ਦੀ ਜੀਵਨ ਸ਼ੈਲੀ ਬਹੁਤ ਸਿਹਤਮੰਦ ਨਹੀਂ ਸੀ। ਉਹ ਸਿਗਰਟ ਪੀਂਦੇ ਸੀ ਅਤੇ ਉਹਨਾਂ ਦਾ ਭਾਰ ਵੀ ਵੱਧ ਗਿਆ ਸੀ। ਮੇਰੇ ਪਿਤਾ ਦੀ ਵੀ ਫਾਈਜ਼ਰ ਵੈਕਸੀਨ ਦੀਆਂ ਦੋ ਖੁਰਾਕਾਂ ਲੈਣ ਤੋਂ ਬਾਅਦ ਮੌਤ ਹੋ ਗਈ ਅਤੇ ਟੀਕੇ ਤੋਂ ਬਾਅਦ ਉਨ੍ਹਾਂ ਦੇ ਦਿਲ ਦੀ ਬਿਮਾਰੀ ਤੇਜ਼ੀ ਨਾਲ ਵੱਧ ਗਈ ਸੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)