<p><strong>ਅੰਮ੍ਰਿਤਸਰ&comma; 12 ਦਸੰਬਰ &vert;<&sol;strong> ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਦੌਰਾਨ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ। ਕਾਂਗਰਸੀ ਵਰਕਰ ਮਹਿਕ ਰਾਜਪੂਤ ਨੇ ਆਪਣੇ ਪਾਲਤੂ ਕੁੱਤੇ ਜਿੰਮੀ ਨੂੰ ਵਾਰਡ ਨੰਬਰ 38 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਉਣ ਦਾ ਫੈਸਲਾ ਕੀਤਾ ਹੈ। ਅੱਜ ਉਹ ਆਪਣੀ ਨਾਮਜ਼ਦਗੀ ਦਾਖ਼ਲ ਕਰਨ ਲਈ ਆਪਣੇ ਕੁੱਤੇ ਜਿੰਮੀ ਨਾਲ ਐਸਡੀਐਮ-1 ਦਫ਼ਤਰ ਪਹੁੰਚੀ।<&sol;p>&NewLine;<p>ਮਹਿਕ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਮੇਰੇ ਕੁੱਤੇ ਦੀ ਨਾਮਜ਼ਦਗੀ ਸਵੀਕਾਰ ਨਹੀਂ ਕਰਦਾ ਤਾਂ ਮੈਂ ਖੁਦ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਂਗੀ। ਪਿਛਲੇ 20 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੀ ਮਹਿਕ ਰਾਜਪੂਤ ਨੇ ਕਿਹਾ ਕਿ ਇਸ ਵਾਰ ਪਾਰਟੀ ਨੇ ਉਨ੍ਹਾਂ ਨੂੰ ਵਾਰਡ-38 ਤੋਂ ਟਿਕਟ ਦੇਣ ਦੀ ਬਜਾਏ ਕਿਸੇ ਹੋਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸ ਫੈਸਲੇ ਤੋਂ ਨਾਰਾਜ਼ ਹੋ ਕੇ ਉਸ ਨੇ ਆਪਣੇ ਵਫ਼ਾਦਾਰ ਕੁੱਤੇ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ।<&sol;p>&NewLine;<p>ਉਸ ਦਾ ਕਹਿਣਾ ਹੈ ਕਿ ਉਸ ਦਾ ਕੁੱਤਾ ਵਫ਼ਾਦਾਰੀ ਦਾ ਪ੍ਰਤੀਕ ਹੈ ਅਤੇ ਉਹ ਆਪਣੇ ਵਾਰਡ ਵਿਚ ਉਸ ਦੀਆਂ ਉਮੀਦਾਂ ’ਤੇ ਖਰਾ ਉਤਰੇਗਾ। ਉਸ ਨੇ ਜਿੰਮੀ ਨੂੰ ਪ੍ਰਮੋਟ ਕਰਨ ਲਈ ਆਪਣੇ ਸੋਸ਼ਲ ਮੀਡੀਆ &&num;8216&semi;ਤੇ ਵੀ ਪੋਸਟਾਂ ਪਾਈਆਂ ਹਨ ਤਾਂ ਜੋ ਲੋਕਾਂ ਤੱਕ ਇਹ ਸੰਦੇਸ਼ ਪਹੁੰਚ ਸਕੇ।<&sol;p>&NewLine;<p>ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਹਿਕ ਰਾਜਪੂਤ ਨੇ ਕਿਹਾ ਕਿ ਮੈਨੂੰ ਕਾਂਗਰਸ ਤੋਂ ਉਮੀਦ ਸੀ ਕਿ ਇਸ ਵਾਰ ਟਿਕਟ ਮੈਨੂੰ ਮਿਲੇਗੀ ਪਰ ਪਾਰਟੀ ਨੇ ਮੇਰੀਆਂ ਉਮੀਦਾਂ ਨੂੰ ਤੋੜਦੇ ਹੋਏ ਕਿਸੇ ਹੋਰ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ। ਇਸ ਕਾਰਨ ਮੈਂ ਚੋਣ ਵਿਚ ਆਪਣੇ ਕੁੱਤੇ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਜੇਕਰ ਪ੍ਰਸ਼ਾਸਨ ਨੇ ਮੇਰੇ ਕੁੱਤੇ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਤਾਂ ਮੈਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਂਗੀ<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ<a href&equals;"https&colon;&sol;&sol;shorturl&period;at&sol;Q3yRy"> https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<&sol;p>&NewLine;<p>&nbsp&semi;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;