ਮੋਹਾਲੀ, 24 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮੋਹਾਲੀ ਦੇ ਸੈਕਟਰ 78 ਵਿਚ ਬਣ ਰਹੇ ਨਵੇਂ ਮਕਾਨ ਦੀ ਅੰਡਰਗਰਾਊਂਡ ਪਾਣੀ ਦੀ ਟੈਂਕੀ ਵਿਚ ਡਿੱਗਣ ਨਾਲ 2 ਸਾਲ ਦੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਕ੍ਰਿਸ਼ਨ ਵੱਜੋਂ ਹੋਈ ਹੈ।

ਬੱਚੇ ਦੇ ਮਾਂ-ਬਾਪ ਮਜ਼ਦੂਰੀ ਕਰਦੇ ਹਨ। ਜਦੋਂ ਉਹ ਮਜ਼ਦੂਰੀ ਕਰਨ ਗਏ ਸਨ ਤਾਂ ਅਚਾਨਕ ਕ੍ਰਿਸ਼ਨਾ ਗਾਇਬ ਹੋ ਗਿਆ। ਪਰਿਵਾਰ ਦੇ ਦੱਸਣ ਮੁਤਾਬਕ ਸਵੇਰੇ ਵਿਹੜੇ ਵਿਚ ਖੇਡਦਾ ਕ੍ਰਿਸ਼ਨ ਗਾਇਬ ਹੋ ਗਿਆ ਤਾਂ ਉਸਦੀ ਭਾਲ ਕੀਤੀ। ਜਦੋਂ ਬੱਚਾ ਨਹੀਂ ਮਿਲਿਆ ਤਾਂ ਉਸਦੀ ਆਲੇ-ਦੁਆਲੇ ਭਾਲ ਕੀਤੀ, ਜਿਸ ਤੋਂ ਬਾਅਦ ਗੁਆਂਢ ‘ਚ ਨਵੇਂ ਮਕਾਨ ਦੀ ਅੰਡਰਗਰਾਊਂਡ ਟੈਂਕੀ ਦੇ ਕੋਲ ਗਏ ਤੇ ਪਾਣੀ ਕਾਫੀ ਡੂੰਘਾ ਹੋਣ ਕਾਰਨ ਉਸ ਵਿਚੋਂ ਬੱਚੇ ਦੀ ਲਾਸ਼ ਮਿਲੀ, ਜਿਸ ਤੋਂ ਬਾਅਦ ਬੱਚੇ ਨੂੰ ਫੇਜ਼ 6 ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਕ੍ਰਿਸ਼ਨਾ ਮਾਂ-ਬਾਪ ਦਾ ਇਕਲੌਤਾ ਪੁੱਤ ਸੀ। ਇਹ ਮਕਾਨ ਪਿਛਲੇ 6 ਸਾਲਾਂ ਤੋਂ ਉਸਾਰੀ ਅਧੀਨ ਹੈ।

ਵੇਖੋ ਪੂਰੀ ਵੀਡੀਓ