ਜਗਰਾਓਂ | ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਲੁਧਿਆਣਾ ਵਾਸੀ ਇਕ ਤਲਾਕਸ਼ੁਦਾ ਔਰਤ (45) ਨੂੰ ਪਲਾਟ ਖਰੀਦ ਕੇ ਦੇਣ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦੇ ਆਰੋਪ ‘ਚ ਪ੍ਰਾਪਰਟੀ ਡੀਲਰ ਅਵਤਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੀੜਤਾ ਦੇ ਬਿਆਨ ‘ਤੇ ਆਰੋਪੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

ਪੀੜਤ ਔਰਤ ਨੇ ਐੱਸਆਈ ਕਮਲਦੀਪ ਕੌਰ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਹ ਆਪਣੇ ਪਤੀ ਤੋਂ ਵੱਖ ਹੋ ਕੇ ਕਿਰਾਏ ਦੇ ਮਕਾਨ ‘ਚ ਰਹਿ ਕੇ ਬਿਊਟੀ ਪਾਰਲਰ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੀ ਹੈ।

ਔਰਤ ਨੇ ਦੱਸਿਆ ਕਿ ਉਸ ਦਾ ਇਕ ਪਲਾਟ ਇਨਕਲੇਵ ‘ਚ ਹੈ, ਜੋ ਉਹ ਵੇਚਣਾ ਚਾਹੁੰਦੀ ਸੀ। ਆਰੋਪੀ ਪ੍ਰਾਪਰਟੀ ਡੀਲਰ ਨੇ ਉਸ ਨਾਲ ਮਿਲ ਕੇ ਪਲਾਟ ਵੱਧ ਰੇਟ ‘ਤੇ ਵਿਕਵਾਉਣ ਤੇ ਬਾਅਦ ‘ਚ ਉਸ ਨੂੰ ਸਸਤੇ ਭਾਅ ਪਲਾਟ ਲੈ ਕੇ ਦੇਣ ਦਾ ਕਿਹਾ।

6 ਸਤੰਬਰ ਨੂੰ ਪ੍ਰਾਪਰਟੀ ਡੀਲਰ ਉਸ ਨੂੰ ਪਲਾਟ ਦਿਖਾਉਣ ਬਹਾਨੇ ਆਪਣੀ ਗੱਡੀ ‘ਚ ਨੇੜੇ ਦੇ ਪਿੰਡ ਵਿੱਚ ਆਪਣੀ ਮੋਟਰ ਦੇ ਕਮਰੇ ‘ਚ ਲੈ ਗਿਆ, ਜਿਥੇ ਉਸ ਨੇ ਉਸ ਨਾਲ ਰੇਪ ਕੀਤਾ। ਵਿਰੋਧ ਕਰਨ ‘ਤੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)