ਤਰਨਤਾਰਨ | ਪੰਜਾਬ ‘ਚ ਲੜਾਈਆਂ ਝਗੜਿਆ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਇਹੋ ਜਿਹਾ ਇੱਕ ਮਾਮਲਾ ਸਾਹਮਣੇ ਆਇਆ ਕਿ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਗ਼ਜ਼ਲ ਦਾ ਜਿੱਥੇ ਸਰਕਾਰੀ ਸਕੂਲ ‘ਚ ਵਾਲੀਬਾਲ ਖੇਡ ਰਹੇ ਨੌਜਵਾਨਾਂ ਤੇ ਗੋਲੀਆਂ ਚਲਾਈਆਂ, 1 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।
ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜ਼ਖਮੀ ਨੌਜਵਾਨ ਗਗਨਦੀਪ ਸਿੰਘ ਦੀ ਲੜਾਈ ਗਰਾਊਂਡ ‘ਚ ਵਾਲੀਬਾਲ ਖੇਡ ਨੂੰ ਲੈ ਕੇ ਹੋਈ
ਗਗਨਦੀਪ ਸਿੰਘ ਨੂੰ ਗਰਾਊਂਡ ‘ਚ ਵਾਲੀਬਾਲ ਖੇਡਣ ਤੋਂ ਰੋਕਿਆ ਜਾਂਦਾ ਸੀ ਜਿਸ ਨੂੰ ਲੈ ਕੇ ਇਹ ਤਕਰਾਰ ਵਧ ਗਈ। 2 ਜਣਿਆਂ ਨੇ ਗਰਾਊਂਡ ‘ਚ ਗੋਲੀਆਂ ਚਲਾ ਦਿੱਤੀਆਂ।
ਗਗਨਦੀਪ ਦੀ ਉਮਰ 18 ਸਾਲ ਹੈ ਅਤੇ ਵਾਲੀਵਾਲ ਦਾ ਪਲੇਅਰ ਹੈ ਪਿੰਡ ਗ਼ਜ਼ਲ ਦੇ ‘ਚ ਹੀ ਰਹਿੰਦਾ ਸੀ।
ਪੁਲਿਸ ਵੱਲੋਂ ਇਸ ਮਾਮਲੇ ‘ਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧੀ ਜਦ ਪੁਲਿਸ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
ਹਸਪਤਾਲ ‘ਚ ਪਤਾ ਲੈਣ ਗਏ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਘਟਨਾ ਕਾਫੀ ਨਿੰਦਣਯੋਗ ਹੈ।
ਪੰਜਾਬ ‘ਚ ਗੋਲੀਆਂ ਚੱਲਣ ਦੀ ਘਟਨਾ ਆਮ ਹੁੰਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਦੂਸਰੇ ਸੂਬਿਆਂ ਵਿਚ ਜਾ ਕੇ ਰੈਲੀਆ ਕਰਦੇ ਫਿਰਦੇ ਹਨ ਉਨ੍ਹਾਂ ਨੂੰ ਪੰਜਾਬ ਵੱਲ ਧਿਆਨ ਦੇਣਾ ਚਾਹੀਦਾ।