ਜਲੰਧਰ . ਸ਼ਹਿਰ ਲਈ ਸ਼ਨੀਵਾਰ ਔਖਾ ਦੀਨ ਰਿਹਾ। ਰਾਤ ਹੁੰਦੇ-ਹੁੰਦੇ ਦੋ ਹੋਰ ਮਰੀਜ਼ਾਂ ਦੀ ਪਾਜ਼ਿਟਿਵ ਰਿਪੋਰਟ ਆ ਗਈ ਹੈ। ਇਸ ਤੋਂ ਪਹਿਲਾਂ ਸ਼ਾਮ ਨੂੰ ਤਿੰਨ ਮਰੀਜ਼ਾਂ ਦੀ ਰਿਪੋਰਟ ਆਈ ਸੀ। ਦਿਨ ‘ਚ ਨਿੱਜੀ ਹਸਪਤਾਲ ‘ਚ ਭਰਤੀ ਇਕ ਮਜ਼ਦੂਰ ਦੀ ਮੌਤ ਹੋ ਗਈ ਜਿਸ ਦੀ ਰਿਪੋਰਟ ਵੀ ਪਾਜ਼ਿਟਿਵ ਹੈ। ਕੁੱਲ ਅੱਜ 6 ਮਰੀਜ਼ ਜਲੰਧਰ ਸਾਹਮਣੇ ਆਏ। ਹੁਣ ਜਲੰਧਰ ‘ਚ ਮਰੀਜ਼ਾਂ ਦੀ ਗਿਣਤੀ 69 ਹੋ ਗਈ ਹੈ। ਸੂਬੇ ਵਿੱਚ ਮਰੀਜਾ ਦੀ ਗਿਣਤੀ ਵੱਧ ਕੇ 312 ਹੋ ਗਈ ਹੈ।
ਰਾਤ ਦੇ ਦੋਵੇਂ ਮਰੀਜ਼ ਇਕ ਪੰਜਾਬੀ ਅਖਬਾਰ ‘ਚ ਕੰਮ ਕਰਦੇ ਕੋਰੋਨਾ ਪਾਜ਼ਿਟਿਵ ਦੇ ਸੰਪਰਕ ‘ਚ ਆਏ ਸਨ। ਪੀੜਤਾਂ ‘ਚ ਇਕ 69 ਸਾਲ ਅਤੇ ਦੂਜਾ 37 ਸਾਲ ਦਾ ਹੈ।
ਅੱਜ 6 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜਲੰਧਰ ਹੁਣ 69 ਮਰੀਜ਼ਾਂ ਦੇ ਨਾਲ ਸੂਬੇ ‘ਚ ਪਹਿਲੇ ਨੰਬਰ ‘ਤੇ ਆ ਗਿਆ ਹੈ।