ਪਟਿਆਲਾ . ਸ਼ਹਿਰ ਤੋਂ ਬਹੁਤ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਤਰੇਈ ਮਾਂ ਨੇ 8 ਸਾਲਾਂ ਬੱਚੇ ਨੂੰ ਪਤੀ ਵੱਲੋਂ ਨਾਮਿਨੀ ਬਣਾਉਣ ‘ਤੇ ਮੌਤ ਦੇ ਘਾਟ ਉਤਾਰ ਦਿੱਤਾ। ਗੁਰਨੂਰ ਦੀ ਮਤਰੇਈ ਮਾਂ ਨੇ 5 ਦਿਨ ਪਹਿਲਾਂ 25 ਲੱਖ ਰੁਪਏ ਦੀ ਬੀਮਾ ਪਾਲਿਸੀ ਦਾ ਨਾਮਿਨੀ ਬਣਾਏ ਜਾਣ ਕਰਕੇ ਕਤਲ ਕੀਤਾ। ਇਸ ਘਟਨਾ ਦਾ ਪਤਾ ਸ਼ੁੱਕਰਵਾਰ ਨੂੰ ਉਸ ਵੇਲੇ ਹੋਇਆ ਜਦੋਂ ਪੁਲਿਸ ਨੇ ਮਤਰੇਈ ਮਾਂ ਕੁਲਵਿੰਦਰ ਕੌਰ ਤੋਂ ਪੁੱਛਗਿੱਛ ਕੀਤੀ।

ਉਸ ਨੇ ਕਿਹਾ ਕਿ ਵਿਨੋਦ ਨੇ ਉਸ ਦੇ ਪੁੱਤਰ ਨੂੰ ਨਾਮਜ਼ਦ ਨਾ ਕਰਕੇ ਗੁਰਨੂਰ ਨੂੰ ਨਾਮਿਨੀ ਬਣਾਇਆ। ਇਸ ਕਾਰਨ ਉਸ ਨੇ ਬੱਚੇ ਨੂੰ ਪਿੰਡ ਦੇ ਛੱਪੜ ਵਿੱਚ ਧੱਕ ਦੇ ਦਿੱਤਾ। ਬਾਅਦ ‘ਚ ਉਸ ਦੀ ਡੁੱਬਣ ਨਾਲ ਮੌਤ ਹੋ ਗਈ। ਜਦੋਂ ਵਿਨੋਦ ਨੇ ਦੁਬਾਰਾ ਜਾਂਚ ਲਈ ਪੁਲਿਸ ‘ਤੇ ਦਬਾਅ ਪਾਇਆ ਤਾਂ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਘਰ ਪਹੁੰਚੀ ਮਹਿਲਾ ਪੁਲਿਸ ਨੇ ਪਹਿਲਾਂ ਬੱਚਿਆਂ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਕੁਲਵਿੰਦਰ ਕੌਰ ਤੋਂ ਪ੍ਰਾਈਵੇਟ ਤੌਰ ‘ਤੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ, ਉਸ ਨੇ ਖੁਦ ਮੰਨਿਆ ਕਿ ਉਸ ਨੇ ਬੱਚੇ ਨੂੰ ਛੱਪੜ ਵਿੱਚ ਸੁੱਟ ਦਿੱਤਾ।

ਕੁਲਵਿੰਦਰ ਨੂੰ ਪੁਲਿਸ ਨੇ ਤਿੰਨ ਦਿਨਾਂ ਰਿਮਾਂਡ ‘ਤੇ ਲਿਆ ਹੈ। ਗੁਰਨੂਰ ਪਿੰਡ ਘੜਾਮ ਦੇ ਵਸਨੀਕ ਕੰਬਾਈਨ ਓਪਰੇਟਰ ਵਿਨੋਦ ਕੁਮਾਰ ਦੀ ਪਹਿਲੀ ਪਤਨੀ ਤੋਂ ਬੇਟਾ ਸੀ। ਉਸ ਦੀ ਪਹਿਲੀ ਪਤਨੀ ਤੋਂ 11 ਸਾਲਾਂ ਦੀ ਬੇਟੀ ਵੀ ਹੈ। ਤਿੰਨ ਸਾਲ ਪਹਿਲਾਂ ਉਸ ਨੇ ਵਿਨੋਦ ਦਾ ਵਿਆਹ ਰਾਜਪੁਰਾ ਦੀ ਵਸਨੀਕ ਕੁਲਵਿੰਦਰ ਕੌਰ ਨਾਲ ਵਿਆਹ ਕਰਵਾਇਆ ਸੀ, ਜਿਸ ਦੇ ਪਹਿਲਾਂ ਹੀ ਦੋ ਬੱਚੇ ਸਨ। ਵਿਨੋਦ ਆਪਣੀ ਜ਼ਿੰਮੇਵਾਰੀ ‘ਤੇ ਦੋਵੇਂ ਬੱਚਿਆਂ ਨੂੰ ਆਪਣੀ ਪਹਿਲੀ ਪਤਨੀ ਤੋਂ ਲੈ ਆਇਆ ਸੀ।