ਦਿੱਲੀ। ਦਿੱਲੀ ਤੋਂ ਆ ਰਹੀ ਨੀਲਾਂਚਲ ਐਕਸਪ੍ਰੈਸ ਵਿੱਚ ਸਫਰ ਕਰ ਰਹੇ ਸੁਲਤਾਨਪੁਰ ਦੇ ਇੱਕ ਮੁਸਾਫਿਰ ਦੀ ਸੋਮਨਾ ਅਤੇ ਡੰਬਰ ਰੇਲਵੇ ਸਟੇਸ਼ਨਾਂ ਵਿਚਕਾਰ ਲੋਹੇ ਦੀ ਰਾਡ ਗਲ਼ੇ ਵਿੱਚ ਵੜਣ ਕਾਰਨ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੇਨ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੁਸਾਫਿਰ ਦੀ ਲਾਸ਼ ਨੂੰ ਰੇਲਵੇ ਸਟੇਸ਼ਨ ‘ਤੇ ਉਤਾਰਿਆ ਗਿਆ। ਮੁਸਾਫਿਰ ਦੀ ਪਛਾਣ ਹਰੀਕੇਸ਼ ਦੂਬੇ ਪੁੱਤਰ ਸੰਤਰਾਮ ਵਾਸੀ ਸੁਲਤਾਨਪੁਰ, ਗੋਪੀਨਾਥਪੁਰ ਸੁਲਤਾਨਪੁਰ ਵਜੋਂ ਹੋਈ ਹੈ।

ਉਹ ਦਿੱਲੀ ਤੋਂ ਯਾਤਰਾ ਕਰ ਰਿਹਾ ਸੀ। ਘਟਨਾ ਤੋਂ ਬਾਅਦ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਵਲੋਂ ਆਪਣੇ ਪੱਧਰ ‘ਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਲੋਹੇ ਦੀ ਰਾਡ ਟਰੇਨ ਦੇ ਕੋਚ ਦਾ ਸ਼ੀਸ਼ਾ ਤੋੜ ਕੇ ਸੀਟ ‘ਤੇ ਬੈਠੇ ਯਾਤਰੀ ਦੇ ਗਲੇ ‘ਚ ਵੜ ਗਈ। ਜਿਸ ਕਾਰਨ ਉਸਦੀ ਮੌਕੇ ਤੇ ਮੌਤ ਹੋ ਗਈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : Telegram )