ਹੁਸ਼ਿਆਰਪੁਰ. ਪੰਜਾਬ ਨੂੰ ਹਿਮਾਚਲ ਨਾਲ ਜੋੜਨ ਵਾਲੀ ਹੁਸ਼ਿਆਰਪੁਰ-ਜਲੰਧਰ ਰਾਜ ਮਾਰਗ ਨੂੰ ਚਾਰ ਮਾਰਗੀ ਬਣਾਉਣ ਦਾ ਕੰਮ ਅੱਧ ਵਿਚਕਾਰ ਲਟਕਣ ਕਾਰਨ ਲੋਕਾਂ ਦਾ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ। ਜਿਕਰਯੋਗ ਹੈ ਕਿ ਸਰਕਾਰ ਨੇ ਇਸ ਮਾਰਗ ਨੂੰ ਚੋੜਾ ਕਰਕੇ ਚਾਰ ਮਾਰਗੀ ਬਣਾਉਣ ਦੀ ਸ਼ੁਰੂਆਤ ਕੀਤੀ ਸੀ, ਪਰ ਇਸ ਕੰਮ ਦੀ ਧੀਮੀ ਚਾਲ ਅਤੇ ਅੱਧ ਵਿਚਾਲੇ ਰੁਕੇ ਕੰਮ ਨੇ ਲੋਕਾਂ ਦਾ ਜੀਉਣਾ ਮੁਹਾਲ ਕੀਤਾ ਹੋਇਆ ਹੈ। ਇਸ ਸੜਕ ਤੇ ਕੰਮ ਸ਼ੁਰੂ ਹੋਏ ਚਾਰ ਵਰ੍ਹੇ ਹੋ ਚੱਲੇ ਹਨ, ਪਰ ਇਸ ‘ਤੇ ਕੰਮ ਕਰਨ ਵਾਲੀ ਕੰਪਨੀ ਅਤੇ ਸਰਕਾਰੀ ਤੰਤਰ ਵਿਚ ਆਪਸੀ ਤਾਲਮੇਲ ਨਾ ਬਨਣ ਕਾਰਨ ਕੰਮ ਲਟਕਿਆ ਪਿਆ ਹੈ। ਜ਼ਿਕਰਯੋਗ ਹੈ ਜਲੰਧਰ ਤੋਂ ਹੁਸ਼ਿਆਰਪੁਰ-ਚਿੰਤਪੁਰਨੀ ਤੱਕ ਇਸ ਸੜਕ ਨੂੰ ਚਾਰ ਮਾਰਗੀ ਬਣਾਉਣ ਲਈ ਕੰਪਨੀ ਨੂੰ 356.77 ਕਰੋੜ ਦਾ ਕੰਟਰੈਕਟ 23 ਅਕਤੂਬਰ 2017 ਨੂੰ ਦਿੱਤਾ ਗਿਆ ਸੀ ਅਤੇ ਇਸਨੂੰ ਪੂਰਾ ਕਰਨ ਦਾ ਸਮਾਂ ਦਸੰਬਰ 2020 ਹੈ। ਸਰਕਾਰ ਵਲੋਂ ਦਿੱਤੇ 38 ਮਹੀਨਿਆਂ ਵਿਚੋਂ ਕੰਪਨੀ ਦੇ ਕੋਲ ਕਰੀਬ 11 ਮਹੀਨੇ ਬਾਕੀ ਰਹਿ ਗਏ ਹਨ, ਜਦਕਿ ਸੜਕ ਦਾ ਕੰਮ ਅਧੂਰਾ ਹੀ ਜਾਪਦਾ ਹੈ।
ਨਸਰਾਲਾ ਪੁੱਲ ਦੀ ਹਾਲਤ ਮਾੜੀ, ਖੁੱਲ ਚੁੱਕੇ ਨੇ ਸਾਰੇ ਜੋੜ, ਵੱਡਾ ਹਾਦਸਾ ਹੋਣ ਦਾ ਖਤਰਾ
ਪ੍ਰੋਜੈਕਟ ਤਹਿਤ ਸ਼ੁਰੂ ਕੀਤੇ ਗਏ ਨਸਰਾਲੇ ਦਾ ਪੁਲ ਦਾ ਕੰਮ ਅਜੇ ਵੀ ਲਟਕ ਰਿਹਾ ਹੈ। ਇਹ ਰਸਤਾ ਤੰਗ ਤੇ ਕੱਚਾ ਹੋਣ ਕਾਰਨ ਇੱਕ ਦਾ ਇੱਥੇ ਜਾਮ ਲੱਗਦਾ ਹੈ। ਦੂਜਾ ਭਾਰੀ ਟ੍ਰੈਫਿਕ ਲੰਘਣ ਕਾਰਨ ਨਸਰਾਲਾ ਪੁਲ ਦੇ ਸਾਰੇ ਜੋੜ ਬੁਰੀ ਤਰ੍ਹਾਂ ਨਾਲ ਖੁੱਲ੍ਹ ਚੁੱਕੇ ਹਨ। ਆਉਣ ਵਾਲੇ ਸਮੇਂ ਵਿਚ ਹੋਲਾ-ਮਹੱਲਾ, ਮਾਤਾ ਚਿੰਤਪੁਰਨੀ, ਬਾਬਾ ਬਾਲਕ ਨਾਥ ਆਦਿ ਮੇਲਿਆਂ ਦਾ ਵੀ ਜ਼ੋਰ ਹੈ ਤੇ ਇਹ ਮੁੱਖ ਮਾਰਗ ਹੋਣ ਕਾਰਨ ਬਹੁਤਾ ਟ੍ਰੈਫਿਕ ਇਸ ਤੋਂ ਹੀ ਲੰਘਦਾ ਹੈ। ਪੁਲ ਦੀ ਹਾਲਤ ਮਾੜੀ ਹੋਣ ਕਰਕੇ ਵੱਡਾ ਹਾਦਸਾ ਹੋਣ ਦਾ ਖਤਰਾ ਮੰਡਰਾ ਰਿਹਾ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।