ਜਲੰਧਰ . ਜਲੰਧਰ ਦੀਆਂ ਕੁਝ ਖਾਸ ਖਬਰਾਂ ਜੋ ਤੁਹਾਡੇ ਲਈ ਜਾਣਨੀਆਂ ਜ਼ਰੂਰੀ ਹਨ। ਪ੍ਰਮੁੱਖ ਜਾਣਕਾਰੀ ਲਈ ਤੁਸੀਂ ਹੇਠ ਲਿਖੀਆਂ 6 ਖਬਰਾਂ ‘ਤੇ ਨਜ਼ਰ ਮਾਰ ਸਕਦੇ ਹੋ।

1) ਮੰਗਲਵਾਰ ਨੂੰ 2 ਮੌਤਾਂ ਸਮੇਤ 70 ਨਵੇਂ ਮਾਮਲੇ ਆਏ ਸਾਹਮਣੇ

ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਮੰਗਲਵਾਰ ਨੂੰ 2 ਮੌਤਾਂ ਹੋ ਗਈਆਂ ਤੇ ਨਾਲ ਹੀ 70 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਇਹਨਾਂ ਨਵੇਂ ਮਾਮਲਿਆਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1342 ਹੋ ਗਈ ਹੈ। ਇਹ ਜ਼ਿਲ੍ਹੇ ਦਾ ਚੌਥਾ ਵੱਡਾ ਅੰਕੜਾ ਹੈ। ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿਖੇ ਕੋਰੋਨਾ ਦੀ ਜੰਗ ਲੜ ਰਹੇ ਮਰੀਜ਼ਾਂ ਦੀ ਗਿਣਤੀ 490 ‘ਤੇ ਪਹੁੰਚ ਗਈ ਹੈ।

5 ਦਿਨਾਂ ਵਿਚ ਹੋਈਆਂ 6 ਮੌਤਾਂ

ਜ਼ਿਲ੍ਹੇ ਵਿਚ 5 ਦਿਨਾਂ ਦੇ ਅੰਦਰ-ਅੰਦਰ ਕੋਰੋਨਾ ਵਾਇਰਸ ਨਾਲ 6 ਮੌਤਾਂ ਹੋ ਗਈਆਂ ਹਨ। ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਕਈ-ਕਈ ਬਿਮਾਰੀਆਂ ਤੋਂ ਪੀੜਤ ਸਨ, ਕਈਆਂ ਨੂੰ ਡਬਲ ਨਿਮੋਨੀਆਂ ਤੇ ਕਈਆਂ ਦਾ ਆਕਸੀਜਨ ਲੈਵਲ 75 ਡਿਗਰੀ ਤੋਂ ਘੱਟ ਰਿਹਾ ਸੀ, ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ।

2) ਕਿੱਟੀ ਦੇ ਨਾਮ ‘ਤੇ ਕਰੋੜਾ ਰੁਪਏ ਦਾ ਕੀਤਾ ਘੁਟਾਲਾ

ਪੀਪੀਆਰ ਮਾਲ ਵਿਚ ਖੁੱਲ੍ਹੇ ਇਕ ਦਫਤਰ ਵਿਚ ਕਿੱਟੀ ਦੇ ਨਾਮ ‘ਤੇ ਕਰੋੜਾਂ ਰੁਪਏ ਦਾ ਦੋਸ਼ ਲੱਗਾ ਹੈ। ਇਸ ਦਾ ਪਤਾ ਉਸ ਵੇਲੇ ਲੱਗਾ ਜਦੋਂ ਕਪੂਰਥਲਾ ਦੇ ਕੁਝ ਲੋਕਾਂ ਨੇ ਇੱਥੇ ਆ ਕੇ ਕੰਪਨੀ ਦੇ ਲੋਕਾਂ ਨੂੰ ਸਟਾਫ ਨੂੰ ਫੜ ਲਿਆ। ਹਾਲਾਂਕਿ ਬਾਅਦ ਵਿਚ ਪੁਲਿਸ ਉੱਥੇ ਪਹੁੰਚੀ ‘ਤੇ ਕਰਮਚਾਰੀਆਂ ਨੂੰ ਆਪਣੇ ਨਾਲ ਥਾਣੇ ਲੈ ਗਈ। ਲੋਕਾਂ ਨੇ ਇਸ ਮਸਲੇ ਬਾਰੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ, ਪੁਲਿਸ ਨੇ ਹੁਣ ਕੰਪਨੀ ਦੇ ਮਾਲਕਾਂ ਨੂੰ ਬੁਲਾਇਆ ਹੈ ਤਾਂ ਕਿ ਘਟਨਾ ਦੇ ਬਾਰੇ ਵਿਚ ਚੰਗੀ ਤਰ੍ਹਾ ਪਤਾ ਕੀਤਾ ਜਾ ਸਕੇ।

3) ਸ਼ਹਿਰ ਦੇ ਨਿੱਜੀ ਹੋਟਲ ਵਿਚ ਮਿਲਿਆ ਸਰਕਾਰੀ ਰਾਸ਼ਨ, ਕਾਲੀਆਂ ਨੇ ਬੇਰੀ ‘ਤੇ ਸਾਧਿਆ ਨਿਸ਼ਾਨਾ

ਸੋਸ਼ਲ ਮੀਡੀਆ ‘ਤੇ ਇਕ ਹੋਟਲ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਸਰਕਾਰੀ ਰਾਸ਼ਨ ਦੀ ਬੋਰੀਆਂ ਹੋਟਲ ਅੰਦਰ ਰੱਖੀਆਂ ਨਜ਼ਰ ਆ ਰਹੀਆਂ ਹਨ। ਸੈਂਟਰਲ ਟਾਊਨ ਵਿਚ ਸਥਿਤ ਇਹ ਹੋਟਲ ਵਿਧਾਇਕ ਰਾਜਿੰਦਰ ਬੇਰੀ ਦੇ ਕਿਸੇ ਕਰੀਬੀ ਦਾ ਹੈ। ਇਸ ਮਸਲੇ ਨੂੰ ਲੈ ਕੇ ਸਾਬਕਾ ਮੰਤਰੀ ਮੰਨੋਰੰਜਨ ਕਾਲੀਆਂ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਦੇ ਰਾਸ਼ਨ ਨਾਲ ਗੜਬੜੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸਦਾ ਹੀ ਸਬੂਤ ਹੈ ਕਿ ਸਰਕਾਰੀ ਰਾਸ਼ਨ ਵਿਧਾਇਕ ਬੇਰੀ ਨੇ ਸਟੋਰ ਕਰਕੇ ਰੱਖਿਆ ਹੈ।

4)ਜੇਕਰ ਤੁਹਾਡੇ ਮੋਬਾਈਲ ‘ਤੇ ਨੈਟਵਰਕ ਉਡ ਰਿਹਾ ਹੈ ਤਾਂ ਹੋ ਜਾਓ ਸਾਵਧਾਨ

ਅਗਰ ਤੁਹਾਡੇ ਮੋਬਾਈਲ ਦਾ ਅਚਾਨਕ ਨੈਟਵਰਕ ਨਹੀਂ ਹੈ ਰਿਹਾ ਤੇ ਐਮਰਜੈਂਸੀ ਕਾਲ ਲਿਖਿਆ ਆ ਰਿਹਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ, ਹੋ ਸਕਦਾ ਹੈ ਕਿ ਤੁਹਾਡਾ ਸਿਮ ਕਾਰਡ ਕਿਸੇ ਨੇ ਸਵੈਪ ਕਰ ਲਿਆ ਹੋਵੇ। ਇਸ ਤਰ੍ਹਾਂ ਦਾ ਹੀ ਮਾਮਲਾ ਜਲੰਧਰ ਰੂਰਲ ਪੁਲਿਸ ਕੋਲ ਆਇਆ ਹੈ। ਇਸ ਵਿਚ ਇਕ ਵਿਅਕਤੀ ਦੀ ਸਿਮ ਸਵੈਪ ਕਰਕੇ 17 ਲੱਖ ਰੁਪਏ ਕਢਵਾ ਲਏ ਹਨ। ਹਾਲਾਂਕਿ ਬੈਂਕ ਨੇ ਤੇਜ਼ੀ ਦਿਖਾਉਦੇ ਹੋਏ ਜਦੋਂ ਕਸਟਰਮ ਦੇ ਖਾਤੇ ਵਿਚ ਲਗਾਤਾਰ ਪੈਸੇ ਨਿਕਲਦੇ ਦੇਖੇ ਤਾਂ ਬੈਂਕ ਨੇ ਖਾਤਾ ਬਲੌਕ ਕਰ ਦਿੱਤਾ।

5) ਭੋਗਪੁਰ ਤੋਂ ਕੀਤਾ ਪਾਕਿਸਤਾਨੀ ਅਸਲੇ ਸਮੇਤ 1 ਗੈਂਗਸਟਰ ਗ੍ਰਿਫਤਾਰ

ਭੋਗਪੁਰ ਵਿਚ ਸੋਮਵਾਰ ਰਾਤ ਟ੍ਰੈਪ ਲਾ ਕੇ ਅਸਲੇ ਦੀ ਖੇਪ ਦੇ ਨਾਲ ਫੜ੍ਹੇ ਗਏ 27 ਸਾਲ ਦੇ ਗੁਰਪ੍ਰੀਤ ਸਿੰਘ ਗੋਰਾ ਤੇ 30 ਸਾਲ ਦੇ ਜਰਮਨਜੀਤ ਸਿੰਘ ਨੂੰ ਤਿੰਨ ਦਿਨਾਂ ਦੀ ਰਿਮਾਂਡ ‘ਤੇ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਰਾ ਤੋਂ ਫੜਿਆ ਗਿਆ ਅਸਲਾ ਪਾਕਿਸਤਾਨ ਤੋਂ ਆਇਆ ਸੀ। 8 ਮਈ ਨੂੰ ਕਪੂਰਥਲਾ ਪੁਲਿਸ ਦੀ ਗ੍ਰਿਫਤ ਵਿਚ ਆਏ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਮੌਸਟ ਵਾਂਟੇਡ ਗੈਂਗਸਟਰ ਬਲਜਿੰਦਰ ਉਰਫ ਬਿੱਲਾ ਮਡਿਆਲਾ ਦਾ ਗੁਰਪ੍ਰੀਤ ਗੋਰਾ ਕਰੀਬੀ ਸਾਥੀ ਹੈ।

6) ਅੱਜ ਜ਼ਿਲ੍ਹੇ ਵਿਚ ਹਨੇਰੀ ਦੇ ਨਾਲ ਬਾਰਿਸ਼ ਦੇ ਆਸਾਰ

15 ਜੁਲਾਈ ਨੂੰ ਹਨੇਰੀ ਦੇ ਨਾਲ ਬਾਰਿਸ਼ ਦੇ ਆਸਾਰ ਨੇ। ਇਸ ਦੌਰਾਨ ਤਾਪਮਾਨ ਡਿੱਗੇਗਾ। ਚੰਡੀਗੜ੍ਹ ਮੌਸਮ ਕੇਂਦਰ ਦੇ ਅਨੁਸਾਰ ਜਲੰਧਰ ਰੀਜ਼ਨ ਵਿਚ ਇਸ ਤੋਂ ਬਾਅਦ 16 ਤੇ 18 ਜੁਲਾਈ ਤਕ ਬੱਦਲ ਛਾਏ ਰਹਿਣਗੇ ਤੇ ਹਲਕੀ-ਹਲਕੀ ਬਾਰਿਸ਼ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਤੋਂ ਬਾਅਦ 19 ਤੇ 20 ਜੁਲਾਈ ਨੂੰ ਹੋਰ ਬਾਰਿਸ਼ ਦੇ ਆਸਾਰ ਹਨ।