ਲੁਧਿਆਣਾ | ਪਿਤਾ ਨੇ ਆਪਣੀ ਨਾਬਾਲਗ ਧੀ ਨਾਲ ਬਲਾਤਕਾਰ ਕੀਤਾ। ਕਲਯੁਗੀ ਪਿਤਾ 2022 ਤੋਂ ਉਸ ਨੂੰ ਆਪਣੀ ਹਵਸ ਦੀ ਸ਼ਿਕਾਰ ਬਣਾਉਂਦਾ ਆ ਰਿਹਾ ਹੈ। ਘਟਨਾ ਜਮਾਲਪੁਰਾ ਇਲਾਕੇ ਦੀ ਹੈ। ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਆਪਣੇ ਪਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਔਰਤ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ‘ਚ ਰਹਿੰਦੀ ਹੈ। ਉਸ ਦਾ ਦੂਜਾ ਵਿਆਹ ਰਾਜਮਲ ਨਾਲ ਹੋਇਆ ਹੈ। 27 ਫਰਵਰੀ ਦੀ ਰਾਤ ਨੂੰ 1.30 ਵਜੇ ਅਚਾਨਕ ਉਸ ਦੀ ਅੱਖ ਖੁੱਲ੍ਹ ਗਈ। ਉਸ ਦਾ ਪਤੀ ਮੰਜੇ ‘ਤੇ ਨਹੀਂ ਸੀ। ਉਸ ਨੂੰ ਬੁਲਾਇਆ ਪਰ ਉਹ ਕਿਤੇ ਨਹੀਂ ਮਿਲਿਆ। ਜਦੋਂ ਔਰਤ ਨੇ ਰੌਲਾ ਪਾਇਆ ਤਾਂ ਦੋਸ਼ੀ ਉਸ ਦੀ ਬੇਟੀ ਨਾਲ ਖਾਲੀ ਕਮਰੇ ‘ਚੋਂ ਬਾਹਰ ਆ ਗਿਆ। ਡਰੀ ਹੋਈ ਧੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦਾ ਪਿਤਾ ਉਸ ਦੇ ਮੂੰਹ ’ਤੇ ਹੱਥ ਰੱਖ ਕੇ ਉਸ ਨੂੰ ਕਮਰੇ ਵਿੱਚ ਲੈ ਗਿਆ ਸੀ।

ਔਰਤ ਨੇ ਦੱਸਿਆ ਕਿ ਮਈ 2022 ‘ਚ ਉਸ ਦੇ ਪਤੀ ਨੇ ਸਵੇਰੇ 2 ਵਜੇ ਬੇਟੀ ਨਾਲ ਦੁਰਵਿਵਹਾਰ ਕੀਤਾ ਅਤੇ ਛੇੜਛਾੜ ਕੀਤੀ। ਦੋਸ਼ੀ ਮਈ 2022 ਤੋਂ ਬੇਟੀ ਨਾਲ ਕੁਕਰਮ ਕਰਦਾ ਆ ਰਿਹਾ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।