&NewLine;<p class&equals;"wp-block-paragraph"><strong>ਚੰਡੀਗੜ੍ਹ &period; <&sol;strong> ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਸੂਬਾ ਸਰਕਾਰ ਅਧੀਨ ਚੱਲ ਰਹੇ 23 ਟੋਲ ਪਲਾਜ਼ਿਆਂ &&num;8216&semi;ਤੇ ਟੋਲ ਉਗਰਾਹੀ ਕੱਲ੍ਹ ਤੋਂ ਮੁੜ ਸ਼ੁਰੂ ਹੋ ਜਾਵੇਗੀ। ਉਹਨਾਂ ਕਿਹਾ ਕਿ ਦੇਸ਼ ਵਿਚ ਲੌਕਡਾਊਨ ਦੇ ਮੱਦੇਨਜ਼ਰ 27 ਮਾਰਚ ਨੂੰ ਟੋਲ ਪਲਾਜ਼ੇ ਆਰਜ਼ੀ ਤੌਰ &&num;8216&semi;ਤੇ ਬੰਦ ਕਰ ਦਿੱਤੇ ਗਏ ਸਨ ਤੇ 19 ਅਪ੍ਰੈਲ ਨੂੰ ਟੋਲ ਪਲਾਜ਼ਿਆਂ ਨੂੰ ਬੰਦ ਰੱਖਣ ਦੀ ਮਿਆਦ 3 ਮਈ ਤੱਕ ਵਧਾ ਦਿੱਤੀ ਗਈ ਸੀ।<br>ਉਨ੍ਹਾਂ ਨੇ ਦੱਸਿਆ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਸਬੰਧੀ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟੋਲ ਅਥਾਰਟੀਆਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ&comma; ਸੈਨੇਟਾਈਜੇਸ਼ਨ&comma; ਵਾਰ-ਵਾਰ ਹੱਥ ਧੋਣ&comma; ਮਾਸਕ ਤੇ ਦਸਤਾਨੇ ਪਹਿਨਣ ਅਤੇ ਹੋਰ ਰੋਕਥਾਮ ਉਪਾਵਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ ਪਰ ਜੇਕਰ ਕੋਈ ਟੋਲ ਪਲਾਜ਼ਾ ਕੰਟੇਨਮੈਂਟ ਜ਼ੋਨ ਦੇ ਅੰਦਰ ਆਉਂਦਾ ਹੈ ਤਾਂ ਉਹ ਟੋਲ ਪਲਾਜ਼ਾ 17 ਮਈ ਤੱਕ ਆਰਜ਼ੀ ਤੌਰ &&num;8216&semi;ਤੇ ਬੰਦ ਰਹੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਤੱਕ ਕੋਈ ਵੀ ਸਟੇਟ ਟੋਲ ਪਲਾਜ਼ਾ ਕੰਟੇਨਮੈਂਟ ਜ਼ੋਨ ਵਿੱਚ ਨਹੀਂ ਹੈ। ਸਿੰਗਲਾ ਨੇ ਦੱਸਿਆ ਕਿ 3 ਮਈ ਤੱਕ ਮੁਫ਼ਤ ਲਾਂਘਾ ਮੁਹੱਈਆ ਕਰਵਾਉਣ ਤੋਂ ਇਲਾਵਾ ਸੂਬੇ ਦੀਆਂ ਟੋਲ ਪਲਾਜ਼ਾ ਅਥਾਰਟੀਆਂ ਵੱਲੋਂ ਐਮਰਜੈਂਸੀ ਸਪਲਾਈ ਵਾਲੇ ਵਾਹਨਾਂ ਦੇ ਡਰਾਇਵਰਾਂ ਤੇ ਟਰੱਕਾਂ ਵਾਲਿਆਂ ਨੂੰ ਮੁਫ਼ਤ ਭੋਜਨ ਦੀ ਸੇਵਾ ਵੀ ਪ੍ਰਦਾਨ ਕੀਤੀ ਗਈ।  <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;