ਪੱਛਮੀ ਬੰਗਾਲ, 20 ਫਰਵਰੀ| ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਐਕਸ ਹੈਂਡਲ ਉਤੇ ਇੱਕ ਵੀਡੀਓ ਸ਼ੇਅਰ ਕਰਕੇ ਭਾਜਪਾ ਉਪਰ ਵੰਡ ਦੀ ਰਾਜਨੀਤੀ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਵੀਡੀਓ ਸਾਂਝੀ ਕਰਦੇ ਹੋਏ ਨਾਲ ਲਿਖਿਆ ਕਿ ਭਾਜਪਾ ਨੂੰ ਅੱਜ ਹਰ ਪੱਗ ਬੰਨ੍ਹਣ ਵਾਲਾ ਬੰਦਾ ਖ਼ਾਲਿਸਤਾਨੀ ਲੱਗਦਾ ਹੈ।

ਉਨ੍ਹਾਂ ਨੇ ਸਿੱਖ ਭਰਾਵਾਂ ਤੇ ਭੈਣਾਂ ਦੀ ਸਾਖ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਸਿੱਖ ਕੌਮ ਕੁਰਬਾਨੀਆਂ ਅਤੇ ਅਟੁੱਟ ਦ੍ਰਿੜ੍ਹਤਾ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਅੱਗੇ ਲਿਖਿਆ ਕਿ ਉਹ ਬੰਗਾਲ ਵਿੱਚ ਸਮਾਜਿਕ ਸਦਭਾਵਨਾ ਦੀ ਰੱਖਿਆ ਲਈ ਦ੍ਰਿੜ੍ਹ ਹਨ ਅਤੇ ਇਸ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣਗੇ।

ਵੇਖੋ ਵੀਡੀਓ-