ਸ਼ਿਮਲਾ। ਸ਼ਿਮਲਾ ਦੇ ਸ਼ੋਘੀ-ਮੇਹਲੀ ਬਾਈਪਾਸ ਉਤੇ ਪਿਛਲੇ ਦਿਨੀਂ ਇਕ ਵਾਹਨ ਦੀ ਲਪੇਟ ਵਿਚ ਆਉਣ ਨਾਲ ਪੰਜਾਬ ਦੇ ਰਹਿਣ ਵਾਲੇ 3 ਨੌਜਵਾਨਾਂ ਦੀ ਮੌਤ ਹੋ ਗਈ। ਆਫਤ ਪ੍ਰਬੰਧਨ ਅਧਿਕਾਰੀਆਂ ਅਨੁਸਾਰ ਮਹਿੰਦਰਾ ਗੱਡੀ ਲਗਭਗ 900 ਮੀਟਰ ਤੱਕ ਸੜਕ ਤੋਂ ਲਟਕ ਗਈ।

ਕਾਰ ਵਿਚ ਚਾਰ ਲੋਕ ਸਵਾਰ ਸਨ। ਤਿੰਨ ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦੋਂਕਿ ਚੌਥੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਉਸਨੂੰ ਇਲਾਜ ਲਈ ਸ਼ਿਮਲਾ ਦੇ ਆਈਜੀਐੱਮਸੀ ਲਿਜਾਇਆ ਗਿਆ।

ਮ੍ਰਿਤਕਾਂ ਦੀ ਪਛਾਣ ਕ੍ਰਿਸ਼ਨ (30) ਵਾਸੀ ਭੰਗਲ, ਨੰਗਲ, ਅਮਰ (18) ਵਾਸੀ ਭੰਗਲ ਅਤੇ ਰਾਜਵੀਰ (16) ਵਾਸੀ ਮਾਛੀਵਾੜਾ, ਲੁਧਿਆਣਾ ਵਜੋਂ ਹੋਈ ਹੈ।