ਜਲੰਧਰ | ਮਿਸ਼ਨ ਕੰਪਾਊਂਡ ਦੇ ਨੇੜੇ ਬੁੱਲਟ ਮੋਟਰਸਾਈਕਲ ਤੇ ਘਰ ਜਾ ਰਹੇ ਆਈਸ ਕਰੀਮ ਪਾਰਲਰ ਵਾਲੇ ਨਾਲ ਤਿੰਨ ਲੁਟੇਰਿਆਂ ਨੇ ਕੁੱਟਮਾਰ ਕੀਤੀ। ਲੁਟੇਰਿਆਂ ਨੇ ਆਈਸ ਕਰੀਮ ਪਾਰਲਰ ਵਾਲੇ ਕੋਲੋਂ 80 ਹਜਾਰ ਰੁਪਏ ਵੀ ਲੁੱਟ ਲਏ। ਲੁੱਟ ਦੀ ਵਾਰਦਾਤ ਗਲੀ ਵਿਚ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ ਹੈ।

ਜਾਣਕਾਰੀ ਮਿਲਦੇ ਹੀ ਥਾਣਾ 2 ਨੰਬਰ ਦੀ ਪੁਲਿਸ ਪਹੁੰਚੀ ਗਈ। ਥਾਣਦਾਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੀੜਤ ਨਿਖਲ ਕਿਸ਼ਨਪੁਰੇ ਦਾ ਰਹਿਣ ਵਾਲਾ ਹੈ। ਉਸ ਦੀ ਦੁਕਾਨ ਹਰਬੰਸ ਨਗਰ ਵਿਚ ਹੈ।

ਉਹਨਾਂ ਅੱਗੇ ਦੱਸਿਆ ਕਿ ਜਦੋਂ ਉਹ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ ਤਾਂ ਤਿੰਨ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ। ਮਾਰਕੁੱਟ ਕਰਨ ਤੋਂ ਬਾਅਦ ਉਸ ਕੋਲੋਂ 80 ਹਜ਼ਾਰ ਰੁਪਏ ਲੁੱਟ ਲਏ।