<p><strong>ਜਲੰਧਰ&comma; 8 ਫਰਵਰੀ&vert; <&sol;strong>ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਫਿਰੌਤੀ&comma; ਧਮਕੀਆਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ &&num;8216&semi;ਚ ਸ਼ਾਮਲ ਲਾਰੈਂਸ ਬਿਸ਼ਨੋਈ ਗੈਂਗ ਦੇ ਅੱਠ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ।<&sol;p>&NewLine;<p>ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 27 ਜਨਵਰੀ&comma; 2024 ਨੂੰ ਕਰਮਾ ਫੈਸ਼ਨ ਸ਼ੋਅਰੂਮ ਦੇ ਮਾਲਕ ਨੂੰ 50 ਲੱਖ ਰੁਪਏ ਦੀ ਮੋਟੀ ਰਕਮ ਦੀ ਮੰਗ ਲਈ ਇੱਕ ਕਾਲ ਆਈ ਸੀ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨੇ ਕਾਰਵਾਈ ਕਰਦਿਆਂ ਥਾਣਾ ਡਵੀਜ਼ਨ ਨੰ&period; 4 &&num;8216&semi;ਚ FIR 11&comma; ਮਿਤੀ 29-01-2024 ਅਧੀਨ 387&comma;34 ਆਈ&period;ਪੀ&period;ਸੀ&period;&comma; 25-54-59 ਅਸਲਾ ਐਕਟ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗਿਰੋਹ ਦੇ ਮੈਂਬਰਾਂ ਨੇ ਯੋਜਨਾਬੱਧ ਤਰੀਕੇ ਨਾਲ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਸੀ&comma; ਜਿਸ ਦੀ ਵਰਤੋਂ ਕਰਕੇ ਪੈਸੇ ਦੀ ਲੁੱਟ ਕੀਤੀ ਜਾਂਦੀ ਸੀ।<&sol;p>&NewLine;<p>ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਤਫ਼ਤੀਸ਼ ਦੇ ਆਧਾਰ &&num;8216&semi;ਤੇ 8 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ&comma; ਜਿਨ੍ਹਾਂ ਦੀ ਪਹਿਚਾਣ ਸੰਜੇ ਬਾਵਾ ਪੁੱਤਰ ਹਰੀ ਮਿੱਤਲ ਵਾਸੀ ਐਚ&period;ਨ&period;-338 ਮੁਹੱਲਾ ਕਰਾਰ ਖਾਂ ਜਲੰਧਰ&comma; ਦੀਪਕ ਕੁਮਾਰ ਉਰਫ਼ ਦੀਪਕ ਪੁੱਤਰ ਮਹਿੰਦਰ ਪਾਲ ਵਾਸੀ ਐਚ&period; ਨੰਬਰ 41 ਰਤਨ ਨਗਰ ਗੁਲਾਬ ਦੇਵੀ ਰੋਡ ਜਲੰਧਰ&comma; ਗਜਿੰਦਰ ਰਾਜਪੁਰ ਉਰਫ ਗੱਜੂ ਪੁੱਤਰ ਸ਼ਾਮ ਬਿਹਾਰੀ ਵਾਸੀ ਨਿਊ ਸ਼ਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ&comma; ਰਾਧੇ ਪੁੱਤਰ ਸੋਮ ਪਾਲ ਵਾਸੀ ਨੰਬਰ 556 ਨਿਊ ਸ਼ਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ&comma; ਅਭਿਸ਼ੇਕ ਗਿੱਲ ਪੁੱਤਰ ਰਾਜ ਕੁਮਾਰ ਵਾਸੀ 03 ਗੁਰਦੇਵ ਨਗਰ&comma; ਨੇੜੇ ਸੋਢੀ ਪ੍ਰਧਾਨ ਜਲੰਧਰ&comma; ਪੱਪੂ ਪੁੱਤਰ ਸੋਮ ਪਾਲ ਵਾਸੀ 569 ਸ਼ਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ&comma; ਮਨੋਜ ਪੁੱਤਰ ਜਗਦੀਸ਼ ਵਾਸੀ 569 ਸ਼ਹੀਦ ਬਾਬੂ ਲਾਭ ਸਿੰਘ ਨਗਰ&comma; ਜਲੰਧਰ ਅਤੇ ਦੀਪਕ ਕੁਮਾਰ ਉਰਫ ਦੀਪਕ ਪੁੱਤਰ ਫੂਲ ਚੰਦ ਵਾਸੀ 481&sol;6 ਸ਼ਹੀਦ ਬਾਬੂ ਲਾਭ ਸਿੰਘ ਨਗਰ&comma; ਜਲੰਧਰ ਵਜੋਂ ਹੋਈ ਹੈ।<&sol;p>&NewLine;<p>ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਸਾਰੇ ਗੈਂਗਸਟਰਾਂ ਨੂੰ ਧੋਬੀ ਘਾਟ ਨੇੜੇ ਟੀ&period;ਵੀ&period; ਟਾਵਰ ਜਲੰਧਰ ਤੋਂ ਕਾਬੂ ਕੀਤਾ ਗਿਆ ਹੈ ਅਤੇ ਇਨ੍ਹਾਂ ਕੋਲੋਂ ਇੱਕ ਪਿਸਤੌਲ 30 ਬੋਰ&comma; 5 ਕਾਰਤੂਸ&comma; ਇੱਕ ਪਿਸਤੌਲ 32 ਬੋਰ&comma; 5 ਕਾਰਤੂਸ&comma; ਇੱਕ ਦੇਸੀ ਕੱਟਾ 315 ਬੋਰ&comma; 4 ਮੈਗਜ਼ੀਨ&comma; ਇੱਕ ਸਪਲੈਂਡਰ ਮੋਟਰਸਾਈਕਲ ਅਤੇ ਦੋ ਸਕੂਟਰ &lpar;ਐਕਟਿਵਾ&rpar; ਬਰਾਮਦ ਕੀਤਾ ਹੈ। ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਗੈਂਗਸਟਰਾਂ ਦੀਆਂ ਕਾਰਵਾਈਆਂ ਕੌਮੀ ਸਰਹੱਦਾਂ ਤੋਂ ਪਾਰ ਫੈਲੀਆਂ ਹੋਈਆਂ ਸਨ&comma; ਜਿਨ੍ਹਾਂ ਦੇ ਸਬੰਧ ਮੌਜੂਦਾ ਸਮੇਂ ਇੰਗਲੈਂਡ ਵਿੱਚ ਰਹਿੰਦੇ ਸੂਰਜ ਨਾਲ ਸਨ।<&sol;p>&NewLine;<p>ਪੁਲਿਸ ਕਮਿਸ਼ਨਰ ਨੇ ਇਸ ਗਿਰੋਹ ਦੇ ਕੰਮ-ਕਾਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗਿਰੋਹ ਲੋਕਾਂ ਤੋਂ ਪੈਸੇ ਕੱਢਵਾਉਣ ਲਈ ਕਾਲਾਂ ਅਤੇ ਚਿੱਠੀਆਂ ਵਿੱਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਕਾਲਾਂ ਲਈ ਵਰਤੇ ਜਾਂਦੇ ਅੰਤਰਰਾਸ਼ਟਰੀ ਨੰਬਰਾਂ ਬਾਰੇ ਵੇਰਵੇ ਪ੍ਰਾਪਤ ਕਰਨ &&num;8216&semi;ਤੇ  ਜਾਂਚ ਪਹਿਲਾਂ ਹੀ ਚੱਲ ਰਹੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;