• ਪਹਿਲੀ ਅਪ੍ਰੈਲ 2020 ਤੋਂ ਹੁਣ ਤੱਕ 290 ਕੇਸ ਦਰਜ, 311 ਗ੍ਰਿਫ਼ਤਾਰ, 98.98 ਲੱਖ  ਮਿਲਿਲੀਟਰ ਸ਼ਰਾਬ ਜ਼ਬਤ

ਜਲੰਧਰ . ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਵਿੱਚ ਲਿਪਤ ਲੋਕਾਂ ਖਿਲਾਫ਼ ਸ਼ਖਤ ਕਾਰਵਾਈ ਕਰਦਿਆਂ ਕਮਿਸ਼ਨਰੇਟ ਪਿਲਸ ਵਲੋਂ ਅੱਜ ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਵਿੱਚ ਲਿਖਤ ਦੋ ਮੁੱਖ ਸਰਗਨਾਂ ਨੂੰ ਗ੍ਰਿਫ਼ਤਾਰ ਕਰਕੇ ਸ਼ਰਾਬ ਅਤੇ ਜਾਅਲੀ ਰਜਿਸਟਰੇਸ਼ਨ ਨੰਬਰ ਦਾ ਐਕਟਿਵਾ ਸਕੂਟਰ ਜ਼ਬਤ ਕੀਤਾ ਗਿਆ। ਦੋਸ਼ੀਆਂ ਦੀ ਪਹਿਚਾਣ ਅਰਵਿੰਦਰ ਸਿੰਘ ਉਰਫ਼ ਸੋਨੂੰ ਠੂਠਾ ਅਮਨ ਨਗਰ, ਅਨਿਲ ਕੁਮਾਰ ਉਰਫ਼ ਸੋਨੂੰ ਗੈਸ ਵਾਲਾ ਕਮਲ ਵਿਹਾਰ ਅਤੇ ਲਖਬੀਰ ਸਿੰਘ ਪੰਨੂੰ ਵਿਹਾਰ ਵਜੋਂ ਹੋਈ ਹੈ। ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੋਨੂੰ ਠੂਠਾ ਅਤੇ ਸੋਨੂੰ ਗੈਸ ਵਾਲਾ ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਵੱਡੇ ਦੋਸ਼ੀ ਹਨ।  

ਉਨ੍ਹਾਂ ਦੱਸਿਆ ਕਿ ਸੋਨੂੰ ਠੂਠਾ ਅੰਡਰ ਪ੍ਰੀਵੈਂਸ਼ਨ ਚਾਰਜਜ (ਸੀ.ਆਰ.ਪੀ.ਸੀ. ਦੀ ਧਾਰਾ 110 ਤਹਿਤ ਦੋ ਦਿਨ ਪਹਿਲਾਂ ਫੜਿਆ ਗਿਆ ਸੀ) ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਤਸ਼ਕਰੀ ਦੇ 18 ਮਾਮਲਿਆਂ ਦਾ ਸਾਹਮਣਾ ਕਰ ਰਿਹਾ  ਹੈ ਜਦਕਿ ਸੋਨੂੰ ਗੈਸ ਵਾਲਾ ਖਿਲਾਫ਼ 12 ਅਪਰਾਧਿਕ ਕੇਸ ਦਰਜ ਹੋ ਚੁੱਕੇ ਹਨ।

ਭੁੱਲਰ ਨੇ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਦੀ ਸਪੈਸ਼ਲ ਓਪਰੇਸ਼ਨ ਯੂਨਿਟ ਵਲੋਂ ਸੋਨੂੰ ਗੈਸ ਵਾਲਾ ਨੂੰ ਉਸ ਦੇ ਸਾਥੀ ਲਖਬੀਰ ਨਾਲ ਉਦੋਂ ਫੜਿਆ ਗਿਆ ਜਦੋਂ ਉਹ ਐਕਟਿਵਾ ਸਕੂਟਰ ਨੰਬਰ ਪੀ.ਬੀ.-65-ਬੀ-1468 ‘ਤੇ ਤਿੰਨ ਡੱਬੇ ਸ਼ਰਾਬ ਦੇ ਸਮਗਲਿੰਗ ਕਰਨ ਜਾ ਰਿਹਾ ਸੀ ਅਤੇ ਜਾਂਚ ਤੋਂ ਬਾਅਦ ਐਕਟਿਵਾ ਸਕੂਟਰ ਦਾ ਇਹ ਨੰਬਰ ਜਾਅਲੀ ਪਾਇਆ ਗਿਆ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਭਾਰਤੀ ਦੰਡਾਵਾਲੀ  ਅਤੇ ਆਬਕਾਰੀ ਐਕਟ ਦੀ ਧਾਰਾ 482, 465, 467, 471 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਭੁੱਲਰ ਨੇ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਵਲੋਂ ਪਹਿਲੀ ਅਪ੍ਰੈਲ 2020 ਤੋਂ ਲੈ ਕੇ ਹੁਣ ਤੱਕ ਗੈਰ ਕਾਨੂੰਨੀ ਸ਼ਰਾਬ ਦੀ ਸਮੱਗਲਿੰਗ ਦੇ 290 ਕੇਸ ਦਰਜ ਕੀਤੀ ਗਏ ਹਨ, 311 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 98.98 ਲੰਖ ਮਿ : ਲੀਟਰ ਗੈਰ ਕਾਨੂੰਨੀ ਸ਼ਰਾਬ ਨੂੰ ਜ਼ਬਤ ਕੀਤਾ ਹੈ।

ਭੁੱਲਰ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੂੰ ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਨੂੰ ਜੜ੍ਹੋਂ ਖਤਮ ਕਰਨ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਸ਼ਰਾਬ ਦੀ ਰੋਕਥਾਮ ਲਈ ਵਿਸ਼ੇਸ਼ ਨਾਕੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਟੀਮਾਂ ਵਲੋਂ ਜੇ ਜ਼ਿਲ੍ਹੇ ਵਿੱਚ ਕੋਈ ਗੈਰ ਕਾਨੂੰਨੀ ਸ਼ਰਾਬ ਦੀ ਤਸਕਰੀ ਦਾ ਕੰਮ ਹੈ ਤਾਂ ਉਸ ਨੂੰ ਰੋਕਣ ਲਈ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਤਰਫ਼ੋਂ ਇਸ ਕੰਮ ਵਿੱਚ ਦਿਖਾਈ ਗਈ ਅਣਗਹਿਲੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।